Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੀ.ਏ.ਯੂ. ਦੇ ਮਾਈਕ੍ਰੋਬਾਇਆਲੋਜੀ ਵਿਭਾਗ ਵਿਚ ਵਿਦੇਸ਼ੀ ਖੋਜਾਰਥੀ ਦਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ
24-04-2024 Read in English

ਬੀਤੇ ਦਿਨੀਂ ਪੀ.ਏ.ਯੂ. ਦੇ ਮਾਈਕ੍ਰੋਬਾਇਆਲੋਜੀ ਵਿਭਾਗ ਨੇ ਭੂਮੀ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ| ਇਹ ਭਾਸ਼ਣ ਬਰਤਾਨੀਆ ਦੀ ਸ਼ੈਫੀਲਡ ਯੂਨੀਵਰਸਿਟੀ ਦੇ ਨੌਜਵਾਨ ਖੋਜੀ ਡਾ. ਮੈਰੀ ਏਲੀਜ਼ਾ ਵੱਲੋਂ ਦਿੱਤਾ ਗਿਆ ਅਤੇ ਇਸਦਾ ਵਿਸ਼ਾ ਬਰਤਾਨੀਆ ਵਿਚ ਸਥਿਰ ਖੇਤੀ ਲਈ ਭੂਮੀ ਮਾਈਕ੍ਰੋਬਾਇਓਮ ਸੀ| ਇਸ ਭਾਸ਼ਣ ਵਿਚ ਵਿਭਾਗਾਂ ਦੇ ਮੁਖੀਆਂ ਤੋਂ ਇਲਾਵਾ ਦੋਵਾਂ ਵਿਭਾਗਾਂ ਦੇ ਵਿਗਿਆਨੀ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀ ਸ਼ਾਮਿਲ ਹੋਏ|
ਆਪਣੇ ਭਾਸ਼ਣ ਦੌਰਾਨ ਡਾ. ਏਲੀਜ਼ਾ ਨੇ ਆਪਣੀ ਡਾਕਟਰੇਟ ਖੋਜ ਦੀਆਂ ਲੱਭਤਾਂ ਸਾਂਝੀਆਂ ਕੀਤੀਆਂ| ਉਹਨਾਂ ਨੇ ਖੋਜ ਦੇ ਸਿੱਟਿਆਂ ਦੇ ਨਾਲ-ਨਾਲ ਸਾਰੇ ਪੜਾਵਾਂ ਅਤੇ ਪ੍ਰਯੋਗਸ਼ਾਲਾ ਵਿਚ ਕੀਤੇ ਕਾਰਜ ਬਾਰੇ ਵਿਸਥਾਰ ਨਾਲ ਗੱਲ ਕੀਤੀ| ਡਾ.

ਏਲੀਜ਼ਾ ਨੇ ਕਿਹਾ ਕਿ ਖੋਜ ਦੇ ਸਿੱਟੇ ਕਿਸਾਨਾਂ ਵੱਲੋਂ ਤਕਨੀਕਾਂ ਅਪਨਾਉਣ ਤੋਂ ਬਾਅਦ ਹੋਰ ਵਿਸਥਾਰ ਨਾਲ ਸਾਹਮਣੇ ਆ ਸਕਣਗੇ|
ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮਾਹਿਰ ਡਾ. ਪ੍ਰਤਿਭਾ ਵਿਆਸ ਨੇ ਮਹਿਮਾਨ ਬੁਲਾਰੇ ਦਾ ਸਵਾਗਤ ਕਰਦਿਆਂ ਉਹਨਾਂ ਨਾਲ ਜਾਣ-ਪਛਾਣ ਕਰਾਈ| ਉਹਨਾਂ ਦੱਸਿਆ ਕਿ ਡਾ. ਏਲੀਜ਼ਾ ਦੀ ਮੁਹਾਰਤ ਦਾ ਵਿਸ਼ਾ ਸਥਿਰ ਖੇਤੀਬਾੜੀ ਅਤੇ ਵਿਕਸਿਤ ਮਾਈਕ੍ਰੋਬਾਇਆਲੋਜੀ ਹੈ|

ਵਿਭਾਗ ਦੇ ਮਾਹਿਰ ਡਾ. ਉਰਮਿਲਾ ਗੁਪਤਾ ਨੇ ਜੀਵਾਣੂੰ ਖਾਦਾਂ ਦੀ ਸਥਿਰ ਖੇਤੀਬਾੜੀ ਵਿਚ ਮਹੱਤਤਾ ਅਤੇ ਪੀ.ਏ.ਯੂ. ਵੱਲੋਂ ਇਸ ਦਿਸ਼ਾ ਵਿਚ ਕੀਤੇ ਕਾਰਜਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ| ਉਹਨਾਂ ਦੱਸਿਆ ਕਿ ਯੂਨੀਵਰਸਿਟੀ 18 ਵੱਖ-ਵੱਖ ਫਸਲਾਂ ਲਈ ਜੀਵਾਣੂੰ ਖਾਦਾਂ ਪੈਦਾ ਕਰ ਰਹੀ ਹੈ| ਇਸਦਾ ਉਦੇਸ਼ ਖੇਤੀ ਵਿੱਚੋਂ ਰਸਾਇਣਕ ਖਾਦਾਂ ਦੀ ਵਰਤੋਂ ਘਟਾਉਣਾ ਹੈ|

ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਧਨਵਿੰਦਰ ਸਿੰਘ ਨੇ ਡਾ. ਏਲੀਜ਼ਾ ਦੇ ਕੰਮ ਦੀ ਪ੍ਰਸ਼ੰਸ਼ਾ ਕਰਦਿਆਂ ਇਸ ਭਾਸ਼ਣ ਲਈ ਉਹਨਾਂ ਦਾ ਧੰਨਵਾਦ ਕੀਤਾ|

Technology Marketing
and IPR Cell
  © Punjab Agricultural University Disclaimer | Privacy Policy | Contact Us