Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੀ.ਏ.ਯੂ. ਮਾਹਿਰਾਂ ਨੇ ਸਰਫੇਸ ਸੀਡਰ ਤਕਨੀਕ ਨਾਲ ਬੀਜੇ ਖੇਤਾਂ ਦਾ ਦੌਰਾ ਕੀਤਾ
19-04-2024 Read in English

ਬੀਤੇ ਦਿਨੀਂ ਪੀ.ਏ.ਯੂ. ਮਾਹਿਰਾਂ ਦੀ ਇਕ ਟੀਮ ਜ਼ਿਲ੍ਹਾ ਲੁਧਿਆਣਾ ਦੇ ਕਈ ਪਿੰਡਾਂ ਦੇ ਦੌਰੇ ਤੇ ਗਈ| ਇਸ ਟੀਮ ਨੇ ਬੀਤੇ ਸੀਜ਼ਨ ਦੌਰਾਨ ਸਰਫੇਸ ਸੀਡਰ ਨਾਲ ਬੀਜੀ ਕਣਕ ਨੂੰ ਵੇਖਿਆ ਅਤੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ| ਇਸ ਟੀਮ ਵਿਚ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ, ਡਾ. ਪੰਕਜ ਕੁਮਾਰ, ਡਾ. ਦਵਿੰਦਰ ਤਿਵਾੜੀ, ਡਾ. ਹਰਸ਼ਨੀਤ ਸਿੰਘ ਅਤੇ ਇੰਜ. ਕਰੁਣ ਸ਼ਰਮਾ ਸ਼ਾਮਿਲ ਸਨ| ਇਸ ਟੀਮ ਨੇ ਭੂੰਦੜੀ, ਕਿਲ਼੍ਹਾ ਰਾਏਪੁਰ, ਪਪੜੌਦੀ, ਸੰਗਤਪੁਰਾ ਅਤੇ ਬੌਂਦਲੀ ਦਾ ਦੌਰਾ ਕੀਤਾ| ਟੀਮ ਨੇ ਇਹਨਾਂ ਪਿੰਡਾਂ ਦੇ ਉਹਨਾਂ ਕਿਸਾਨਾਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਜਿਨ੍ਹਾਂ ਨੇ ਕਣਕ ਦੀ ਬਿਜਾਈ ਸਰਫੇਸ ਸੀਡਰ ਨਾਲ ਕੀਤੀ ਸੀ| ਕਿਸਾਨਾਂ ਨੇ ਇਸ ਤਕਨੀਕ ਨੂੰ ਅਪਨਾਉਣ ਬਾਰੇ ਆਪਣੇ ਹਾਂ ਪੱਖੀ ਵਿਚਾਰ ਸਾਂਝੇ ਕੀਤੇ| ਉਹਨਾਂ ਨੇ ਫਸਲ ਦੇ ਭਰਪੂਰ ਜੰਮ ਅਤੇ ਬਿਨਾਂ ਡਿੱਗੇ ਖੜੇ ਰਹਿਣ ਤੇ ਤਸੱਲੀ ਪ੍ਰਗਟ ਕੀਤੀ| ਕਿਸਾਨਾਂ ਨੇ ਆਸ ਪ੍ਰਗਟਾਈ ਕਿ ਫਸਲ ਦਾ ਝਾੜ ਆਸ ਅਨੁਸਾਰ ਬਿਹਤਰ ਰਹੇਗਾ|
ਡਾ. ਕੁਲਦੀਪ ਸਿੰਘ ਨੇ ਇਹ ਤਕਨਾਲੋਜੀ ਅਪਨਾਉਣ ਲਈ ਕਿਸਾਨਾਂ ਦਾ ਧੰਨਵਾਦ ਕੀਤਾ| ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਕਿਸਾਨਾਂ ਦੀ ਬਿਹਤਰੀ ਦੇ ਨਾਲ-ਨਾਲ ਵਾਤਾਵਰਨ ਪੱਖੀ ਖੇਤੀ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਬਰਕਰਾਰ ਰੱਖੀ ਹੈ|

Technology Marketing
and IPR Cell
  © Punjab Agricultural University Disclaimer | Privacy Policy | Contact Us