Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੀ.ਏ.ਯੂ. ਨੇ ਘਰੇਲੂ ਕੰਮਾਂ ਬਾਰੇ ਇਕ ਰੋਜ਼ਾ ਵਰਕਸ਼ਾਪ ਕਰਵਾਈ
19-04-2024 Read in English

ਪੀ.ਏ.ਯੂ. ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਵੱਲੋਂ ਕੱਪੜਿਆਂ ਨੂੰ ਬੰਨਣ ਅਤੇ ਰੰਗਾਈ ਸੰਬੰਧੀ ਇੱਕ ਦਿਨਾਂ ਦੀ ਵਰਕਸ਼ਾਪ ਬੀਤੇ ਦਿਨੀਂ ਪਿੰਡ ਹਲਵਾਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਗਾਈ ਗਈ ਜਿਸ ਵਿਚ ਕੁੱਲ 97 ਸਕੂਲੀ ਬੱਚਿਆਂ ਨੇ ਭਾਗ ਲਿਆ|
ਇਸ ਵਰਕਸ਼ਾਪ ਵਿਚ ਡਾ. ਕੁਲਵੀਰ ਕੌਰ, ਸਹਾਇਕ ਪ੍ਰੋ.(ਗ੍ਰਹਿ ਵਿਗਿਆਨ) ਨੇ ਬੱਚਿਆਂ ਨੂੰ ਕੱਪੜੇ ਰੰਗਣ ਦੇ ਵੱਖ ਵੱਖ ਤਰੀਕਿਆਂ ਦੀ ਵਿਹਾਰਕ ਜਾਣਕਾਰੀ ਸਾਂਝੀ ਕੀਤੀ ਅਤੇ ਇਸ ਨੂੰ ਕਿੱਤੇ ਵਜੋਂ ਅਪਨਾਉਣ ਦੇ ਲਈ ਪ੍ਰੇਰਿਆ|ਇਸ ਮੌਕੇ ਦੌਰਾਨ ਡਾ. ਮਧੂ ਸ਼ੈਲੀ, ਪਸਾਰ ਵਿਗਿਆਨੀ (ਪਸ਼ੂ ਵਿਗਿਆਨ) ਨੇ ਬੱਚਿਆਂ ਨੂੰ ਬੱਕਰੀ ਪਾਲਣ ਦੀ ਮਹੱਤਤਾ, ਬੱਕਰੀ ਦੀਆਂ ਨਸਲਾਂ ਅਤੇ ਉਸ ਦੇ ਦੁੱਧ ਦੇ ਗੁਣਾਂ ਬਾਰੇ ਜਾਣਕਾਰੀ ਦਿੱਤੀ|ਅੰਤ ਵਿੱਚ ਸ਼੍ਰੀਮਤੀ ਤੇਜਿੰਦਰ ਕੌਰ, ਗ੍ਰਾਮ ਸੇਵਿਕਾ ਨੇ ਸਕੂਲ ਦੇ ਸਟਾਫ ਦਾ ਧੰਨਵਾਦ ਕੀਤਾ|

Technology Marketing
and IPR Cell
  © Punjab Agricultural University Disclaimer | Privacy Policy | Contact Us