Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੀ.ਏ.ਯੂ. ਦਾ ਸਵੀਮਿੰਗ ਪੂਲ ਕਰਮਚਾਰੀਆਂ, ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਖੁੱਲ੍ਹਿਆ
16-04-2024 Read in English

ਬੀਤੇ ਦਿਨੀਂ ਇਕ ਵਿਸ਼ੇਸ਼ ਸਮਾਰੋਹ ਦੌਰਾਨ ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਦੇ ਸਵੀਮਿੰਗ ਪੂਲ ਨੂੰ ਕਰਮਚਾਰੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਖੋਲਣ ਦਾ ਉਦਘਾਟਨ ਕੀਤਾ|
ਇਸ ਮੌਕੇ ਵਾਈਸ ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ ਖੇਡਾਂ ਅਤੇ ਸਰੀਰਕ ਗਤੀਵਿਧੀਆਂ ਨੂੰ ਪ੍ਰਫੁੱਲਤ ਕਰਨ ਲਈ ਹਮੇਸ਼ਾਂ ਤਤਪਰ ਹੈ| ਇਸ ਪੂਲ ਦੀ ਸਾਂਭ-ਸੰਭਾਲ ਅਤੇ ਸਾਫ ਪਾਣੀ ਲਈ ਉਹਨਾਂ ਸੰਬੰਧਿਤ ਸਟਾਫ ਦੀ ਤਰੀਫ ਕਰਦਿਆਂ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਤੈਰਾਕੀ ਕਲਾ ਸਿੱਖਣ ਅਤੇ ਇਸਦਾ ਭਰਪੂਰ ਲਾਹਾ ਲੈਣ ਲਈ ਪ੍ਰੇਰਿਤ ਕੀਤਾ|
ਇਸ ਮੌਕੇ ਵਿਸ਼ੇਸ਼ ਗੱਲਬਾਤ ਕਰਦਿਆਂ ਤੈਰਾਕੀ ਕੋਚ ਸ਼੍ਰੀ ਅਜੈ ਸ਼ਰਮਾ ਨੇ ਦੱਸਿਆ ਕਿ ਇਸ ਤੈਰਾਕੀ ਤਾਲ ਦਾ ਸਮਾਂ ਮੁੰਡਿਆਂ ਲਈ ਸਵੇਰੇ 6 ਵਜੇ ਤੋਂ 7 ਵਜੇ ਤੱਕ ਅਤੇ ਕੁੜੀਆਂ ਲਈ ਸਵੇਰੇ 7 ਵਜੇ ਤੋਂ 8 ਵਜੇ ਤੱਕ ਰੱਖਿਆ ਗਿਆ ਹੈ| ਪਰਿਵਾਰਾਂ ਸਮੇਤ ਤੈਰਾਕੀ ਦਾ ਆਨੰਦ ਲੈਣ ਵਾਲੇ ਸ਼ਾਮ 4 ਤੋਂ 5 ਵਜੇ ਤੱਕ ਇੱਥੇ ਆ ਸਕਦੇ ਹਨ| ਜਿਹੜੇ ਵਿਦਿਆਰਥੀ ਰਾਸ਼ਟਰੀ ਖੇਡ ਸੰਸਥਾ ਨਾਲ ਦਰਜ ਹਨ, ਉਹ ਸ਼ਾਮ 5 ਤੋਂ 6 ਵਜੇ ਤੱਕ ਅਤੇ ਮਰਦ ਅਤੇ ਬੱਚੇ ਸ਼ਾਮ 6 ਤੋਂ 7 ਵਜੇ ਤੱਕ ਤੈਰਾਕੀ ਦਾ ਆਨੰਦ ਉਠਾਉਣ ਲਈ ਇੱਥੇ ਆ ਸਕਦੇ ਹਨ|

ਇਸ ਮੌਕੇ ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਉਪ ਨਿਰਦੇਸ਼ਕ ਖੇਡ ਸ਼੍ਰੀਮਤੀ ਕਮਲਜੀਤ ਕੌਰ ਅਤੇ ਡਾਇਰੈਕੋਰੇਟ ਵਿਦਿਆਰਥੀ ਭਲਾਈ ਦਾ ਅਮਲਾ ਵੀ ਮੌਕੇ ਤੇ ਮੌਜਦ ਰਿਹਾ|

Technology Marketing
and IPR Cell
  © Punjab Agricultural University Disclaimer | Privacy Policy | Contact Us