Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੀ.ਏ.ਯੂ. - ਕੇ.ਵੀ.ਕੇ. ਬਠਿੰਡਾ ਵੱਲੋਂ  ਸਿਖਿਆਰਥੀ ਸੰਮੇਲਨ ਦਾ ਆਯੋਜਨ
16-04-2024 Read in English

ਅੱਜ ਮਿਤੀ 15-04-2024 ਨੂੰ ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਿਖੇ ਲੋਂ ਸਿਖਿਆਰਥੀ ਸੰਮੇਲਨ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਡਾ.ਪਰਵਿੰਦਰ ਸੇਹਰੋਨ, ਨਿਰਦੇਸ਼ਕ, ਜੋਨ-1 ਭਾਰਤੀ ਖੇਤੀ ਖੋਜ ਪਰਿਸ਼ਦ- ਖੇਤੀਬਾੜੀ ਤਕਨਾਲੋਜੀ ਐਪਲੀਕੇਸ਼ਨ ਖੋਜ ਸੰਸਥਾਂ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕੀਤੀ ਗਈ। ਇਸ ਮੌਕੇ 80 ਦੇ ਕਰੀਬ ਅਗਾਂਹਵਧੂ ਕਿਸਾਨਾਂ/ਕਿਸਾਨ ਬੀਬੀਆਂ ਨੇ ਸ਼ਿਰਕਤ ਕੀਤੀ।ਇਸ ਸੰਮੇਲਨ ਦਾ ਉਦੇਸ਼ ਸਿਖਿਲਾਈ ਪ੍ਰਾਪਤ ਕਰ ਚੁੱਕੇ ਸਿਖਿਆਰਥੀਆਂ ਨਾਲ ਮੇਲ-ਜੋਲ ਅਤੇ ਵਿਗਿਆਨੀਆਂ ਨਾਲ ਸਲਾਹ ਮਸ਼ਵਰਾ ਸੀ।
ਡਾ. ਸੇਹਰੋਨ ਵੱਲੋਂ ਅਗਾਂਹਵਧੂ ਕਿਸਾਨਾਂ ਕੋਲੋ ਮਹੱਤਵਪੂਰਨ ਸੁਝਾਅ ਲਏ । ਫ਼ਸਲਾਂ ਦੀ ਪੈਕਿੰਗ ਅਤੇ ਪ੍ਰੋਸੈਸਿੰਗ ਉੱਤੇ ਵਧੇਰੇ ਜ਼ੋਰ ਦੇਣ ਨੂੰ ਕਿਹਾ ਤਾਂ ਜੋ ਕਿਸਾਨ ਵੀਰ ਵਧੇਰੇ ਮੁਨਾਫ਼ਾ ਕਮਾ ਸਕਣ। ਉਨਾਂ ਕਿਸਾਨ ਵੀਰਾਂ ਨੂੰ ਕਿਸਾਨ ਉਤਪਾਦਨ ਸੰਗਠਨ ਦੇ ਮੈਂਬਰ ਬਨਣ ਅਤੇ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਆ।ਕਿਸਾਨ ਉਤਪਾਦਨ ਸੰਗਠਨ ਦੇ ਮੈਂਬਰਾਂ ਨੂੰ ਕੰਮਾਂ ਦੀ ਵੰਡ ਕਰਦੇ ਹੋਏ ਉਤਪਾਦਨ, ਮੰਡੀਕਰਨ, ਪ੍ਰੋਸੈਸਿੰਗ ਅਤੇ ਗੁਣਵੰਤਾ ਵਾਧਾ ਕਰਕੇ ਆਪਣੀਆਂ ਜਿਣਸਾਂ ਵੇਚਣ ਦੀ ਸਲਾਹ ਦਿਤੀ।ਪ੍ਰੋਗਰਾਮ ਦੇ ਅੰਤ ਵਿੱਚ ਕੇ.ਵੀ.ਕੇ ਦੀਆਂ ਲੈਬ ਅਤੇ ਪ੍ਰਦਰਸ਼ਨੀਆਂ ਯੂਨਿਟ ਦਾ ਦੌਰਾ ਕੀਤਾ ਗਿਆ।ਡਾ. ਸੇਹਰੋਨ ਵੱਲੋਂ ਇਸ ਮੋਕੇ ਆਯੋਜਿਤ ਪ੍ਰਦਰਸ਼ਨੀਆਂ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਇਨ੍ਹਾਂ ਨੁਮਾਸ਼ਿਆ ਦਾ ਫਾਇਦਾ ਲੈਣ ਲਈ ਪ੍ਰੇਰਿਆ।
ਡਾ. ਗੁਰਦੀਪ ਸਿੰਘ, ਡਿਪਟੀ ਡਾਇਰੈਕਟਰ (ਸਿਖਲਾਈ), ਕੇ.ਵੀ.ਕੇ. ਬਠਿੰਡਾ ਵੱਲੋਂ ਕਾਰਵਾਈ ਰੀਪੋਰਟ ਅਤੇ ਪ੍ਰਗਤੀ ਰਿਪੋਰਟ ਪੇਸ਼ ਕੀਤੀ ਗਈ। ਇਸ ਦੌਰਾਨ ਉਹਨਾਂ ਕੇ.ਵੀ.ਕੇ. ਬਠਿੰਡਾ ਵੱਲੋਂ ਲਗਾਏ ਸਿਖਲਾਈ ਕੋਰਸਾਂ, ਖੇਤ ਤਜ਼ਰਬਿਆਂ ਅਤੇ ਪ੍ਰਦਰਸ਼ਨੀਆਂ ਆਦਿ ਬਾਰੇ ਜਾਣਕਰੀ ਸਾਂਝੀ ਕੀਤੀ। ਇਸ ਉਪਰੰਤ ਡਾ. ਅਜੀਤਪਾਲ ਧਾਲੀਵਾਲ, ਪ੍ਰੋਫ਼ੈਸਰ ਪਸ਼ੂੂ ਵਿਗਿਆਨ ਵੱਲੋਂ ਸਾਲ 2023-24 ਦੀ ਕਾਰਜ ਯੋਜਨਾ ਪੇਸ਼ ਕੀਤੀ ਗਈ। ਅੰਤ ਵਿੱਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

Technology Marketing
and IPR Cell
  © Punjab Agricultural University Disclaimer | Privacy Policy | Contact Us