Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੀ ਏ ਯੂ ਵਿਚ ਮੇਪਲ ਬੀਅਰ ਕੈਨੇਡੀਅਨ ਪ੍ਰੀ-ਸਕੂਲ ਦੇ 20 ਬੱਚਿਆਂ ਨੇ ਰਵਾਇਤੀ ਵਿਸਾਖੀ ਮਨਾਈ
12-04-2024 Read in English

ਮੈਪਲ ਬੀਅਰ ਕੈਨੇਡੀਅਨ ਪ੍ਰੀ-ਸਕੂਲ, ਊਧਮ ਸਿੰਘ ਨਗਰ, ਲੁਧਿਆਣਾ ਦੇ 20 ਬੱਚਿਆਂ ਨੇ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਕਣਕ ਦੇ ਖੇਤਾਂ ਦਾ ਦੌਰਾ ਕੀਤਾ। ਇਹ ਬੱਚੇ ਰਵਾਇਤੀ ਪੁਸ਼ਾਕਾਂ ਅਤੇ ਗਹਿਣਿਆਂ ਨਾਲ ਸਜੇ ਸਨ ਤੇ ਇਨ੍ਹਾਂ ਨੇ ਵਿਸਾਖੀ ਮਨਾਉਂਦਿਆਂ ਢੋਲ ਦੀ ਤਾਲ 'ਤੇ ਰਵਾਇਤੀ ਨਾਚ ਕੀਤਾ। ਪੰਜਾਬ ਦੀ ਪੁਰਾਤਨ ਵਿਰਾਸਤ ਦਰਸਾਉਂਦੇ ਇਹ ਨਿੱਕੇ ਬੱਚੇ ਆਪਣੇ ਅਧਿਆਪਕਾਂ ਨਾਲ ਤਿਉਹਾਰ ਦੇ ਜੋਸ਼, ਖੁਸ਼ੀ ਅਤੇ ਹੁਲਾਸ ਦੀ ਭਾਵਨਾ ਨੂੰ ਮਹਿਸੂਸ ਕਰ ਰਹੇ ਸਨ । ਉਨ੍ਹਾਂ ਦੇ ਅਧਿਆਪਕਾਂ ਨੇ ਵੀ ਕਣਕ ਦੀ ਵਾਢੀ ਦੀ ਰਸਮ ਵਿਚ ਹਿੱਸਾ ਲਿਆ । ਇਹ ਬੱਚੇ ਪੀਏਯੂ ਵਿਖੇ ਖੜ੍ਹੀਆਂ ਫਸਲਾਂ ਨੂੰ ਦੇਖਣ ਲਈ ਉਤਸ਼ਾਹਿਤ ਨਜ਼ਰ ਆਏ।

ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਵੀਨਾ ਅਗਰਵਾਲ ਨੇ ਪੀਏਯੂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਸਕੂਲ ਪਿਛਲੇ 18 ਸਾਲਾਂ ਤੋਂ ਲਗਭਗ 3-4 ਸਾਲ ਦੀ ਉਮਰ ਦੇ ਬੱਚਿਆਂ ਲਈ ਚਲਾਇਆ ਜਾ ਰਿਹਾ ਹੈ। ਇਸੇ ਸਕੂਲ ਦੇ ਪੂਰੇ ਭਾਰਤ ਅਤੇ ਵਿਸ਼ਵ ਭਰ ਵਿੱਚ 130 ਤੋਂ ਵੱਧ ਕੇਂਦਰ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਦੌਰੇ ਦਾ ਉਦੇਸ਼ ਬੱਚਿਆਂ ਨੂੰ ਆਪਣੀ ਵਿਰਾਸਤ ਦੇ ਨਾਲ-ਨਾਲ ਸੱਭਿਆਚਾਰ ਨਾਲ ਜੋੜੀ ਰੱਖਣਾ ਹੈ।

ਡਾ: ਲਵਲੀਸ਼ ਗਰਗ, ਪਸਾਰ ਵਿਗਿਆਨੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਵਾਗਤ ਕੀਤਾ, ਜਦਕਿ ਵਰਿੰਦਰ ਸਿੰਘ ਨੇ ਧੰਨਵਾਦ ਕੀਤਾ। ਇਹ ਦੌਰਾ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਦੀ ਅਗਵਾਈ ਹੇਠ ਸੰਪੰਨ ਹੋਇਆ।

Technology Marketing
and IPR Cell
  © Punjab Agricultural University Disclaimer | Privacy Policy | Contact Us