Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੀਏਯੂ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਬੀਬੀਆਂ ਲਈ ਕਿੱਤਾ-ਮੁਖੀ ਕੋਰਸ ਆਯੋਜਿਤ
05-04-2024 Read in English

ਪੀਏਯੂ ਦੇ ਕੇ.ਵੀ.ਕੇ., ਬਠਿੰਡਾ ਵੱਲੋਂ ਕੱਪੜਿਆਂ ਦੀ ਵੱਖ-ਵੱਖ ਰਵਾਇਤੀ ਅਤੇ ਨਵੀਨ ਤਕਨੀਕਾਂ ਨਾਲ ਸਜਾਵਟ ਕਰਕੇ ਕੀਮਤ ਵਾਧਾ ਕਰਨ ਸਬੰਧੀ ਮਿਤੀ 04.04.2024 ਤੋਂ 22.04.2024 ਤੱਕ ਦਸ ਦਿਨਾਂ ਸਿਖਲਾਈ ਕੋਰਸ ਲਗਾਇਆ ਜਾ ਰਿਹਾ ਹੈ। ਇਸ ਕੋਰਸ ਦੇ ਉਦਘਾਟਨੀ ਸਮਾਰੋਹ ਮੌਕੇ ਡਾ.ਗੁਰਦੀਪ ਸਿੰਘ ਸਿੱਧੂ (ਡਿਪਟੀ ਡਾਇਰੈਕਟਰ) ਕੇ.ਵੀ.ਕੇ, ਬਠਿੰਡਾ ਆਪਣੇ ਸੰਬੋਧਨ ਦੌਰਾਨ ਬੀਬੀਆਂ ਨੂੰ ਕਿੱਤਾ ਮੁਖੀ ਸਿਖਲਾਈ ਲੈ ਕੇ ਆਪਣਾ ਕੰਮ ਸ਼ੁਰੂ ਕਰਨ ਲਈ ਪ੍ਰੇਰਿਆ । ਇਸ ਸਿਖਲਾਈ ਕੋਰਸ ਵਿੱਚ ਵੱਖ-ਵੱਖ ਪਿੰਡਾਂ ਕੋਠੇ ਕੌਰ ਸਿੰਘ, ਬਾਂਡੀ, ਲਾਲੇਆਣਾ, ਸੇਮਾਂ, ਜੋਧਪੁਰ ਰੋਮਾਣਾ, ਜੋਗਾਨੰਦ, ਮੱਲਵਾਲਾ, ਭੁੱਚੋ ਕਲਾਂ, ਭਾਗੀ ਬਾਂਦਰ, ਕਲਿਆਣ ਸੁੱਖਾ, ਡੂਮਵਾਲੀ, ਗੁਰੂਸਰ ਸੈਣੇ ਵਾਲਾ, ਝੰਡਾ ਕਲਾਂ, ਕੋਟ ਭਾਈ ਅਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਬੀਬੀਆਂ ਭਾਗ ਲੈ ਰਹੀਆਂ ਹਨ। ਕੋਰਸ ਦੇ ਕੋਆਰਡੀਨੇਟਰ ਪ੍ਰੋ. ਜਸਵਿੰਦਰ ਕੌਰ ਬਰਾੜ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਦੌਰਾਨ ਕੱਪੜਿਆਂ ਦੀ ਸਿਲਾਈ, ਕਢਾਈ, ਪੇਂਟਿੰਗ, ਟਾਈਡਾਈ ਅਤੇ ਕੁਇਲਟਿੰਗ ਦੀਆਂ ਵੱਖ-ਵੱਖ ਤਕਨੀਕਾਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਕਿ ਬੀਬੀਆਂ ਨੂੰ ਘਰ ਬੈਠੇ ਹੀ ਕੋਈ ਆਮਦਨ ਦਾ ਵਸੀਲਾ ਮਿਲ ਸਕੇ ਤੇ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ।ਇਸ ਸਿਖਲਾਈ ਕੋਰਸ ਨੂੰ ਸਫ਼ਲਤਾ ਪੂਰਵਕ ਪੂਰਾ ਕਰਨ ਵਾਲੀਆਂ ਬੀਬੀਆਂ ਨੂੰ ਅੰਤ ਵਿੱਚ ਸਰਟੀਫਿਕੇਟ ਵੀ ਦਿੱਤੇ ਜਾਣਗੇ।

Technology Marketing
and IPR Cell
  © Punjab Agricultural University Disclaimer | Privacy Policy | Contact Us