Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੀਏਯੂ - ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਵਿਖੇ ਸਮਾਗਮ ਵਿੱਚ ਸਾਬਕਾ ਭਾਰਤੀ ਹਾਕੀ ਕਪਤਾਨ ਨੇ ਵਿਦਿਆਰਥੀ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ
05-04-2024 Read in English

"ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਖੇਡਾਂ, ਵਿਦਿਆਰਥੀਆਂ ਨੂੰ ਸਿਰਫ਼ ਸਰੀਰਿਕ ਪੱਖੋਂ ਹੀ ਫਿੱਟ ਨਹੀਂ ਕਰਦੀਆਂ ਬਲਕਿ ਮਾਨਸਿਕ ਪੱਖੋਂ ਵੀ ਮਜ਼ਬੂਤ ਕਰਦੀਆਂ ਹਨ" ਇਸ ਗੱਲ ਦਾ ਪ੍ਰਗਟਾਵਾ ਸ. ਰਾਜਪਾਲ ਸਿੰਘ ਹੁੰਦਲ, ਸਾਬਕਾ ਕਪਤਾਨ, ਭਾਰਤੀ ਕੌਮੀ ਹਾਕੀ ਟੀਮ ਦੁਆਰਾ ਪੀਏਯੂ ਦੇ ਖੇਤੀਬਾੜ੍ਹੀ ਕਾਲਜ਼, ਬੱਲੋਵਾਲ ਸੌਂਖੜੀ ਵਿਖੇ ਕੀਤਾ। ਪੰਜਾਬ ਐਗਰੀਲਚਰਲ ਯੂਨੀਵਰਸਿਟੀ ਦੇ ਖੇਤੀਬਾੜ੍ਹੀ ਕਾਲਜ਼, ਬੱਲੋਵਾਲ ਸੌਂਖੜੀ ਦੀ ਕੌਮੀ ਖੇਡ ਸੰਸਥਾ ਇਕਾਈ ਵੱਲੋਂ 'ਵਿਦਿਆਰਥੀ ਜੀਵਨ ਵਿੱਚ ਖੇਡਾਂ ਦੀ ਮਹੱਤਤਾ' ਬਾਰੇ ਇੱਕ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਭਾਰਤੀ ਕੌਮੀ ਹਾਕੀ ਟੀਮ ਦੇ ਸਾਬਕਾ ਕਪਤਾਨ ਸ. ਰਾਜਪਾਲ ਸਿੰਘ ਹੁੰਦਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ. ਰਾਜਪਾਲ ਸਿੰਘ ਹੁੰਦਲ ਪੰਜਾਬ ਪੁਲਿਸ ਵਿੱਚ ਬਤੌਰ ਪੁਲਿਸ ਕਪਤਾਨ , ਰੂਪਨਗਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਇਸ ਸਮਾਗਮ ਦੀ ਪ੍ਰਧਾਨਗੀ ਡਾ: ਮਨਮੋਹਨਜੀਤ ਸਿੰਘ , ਡੀਨ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਵੱਲੋਂ ਕੀਤੀ ਗਈ।

ਸਮਾਗਮ ਦੌਰਾਨ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਅਰਜੁਨ ਐਵਾਰਡੀ ਸ. ਰਾਜਪਾਲ ਸਿੰਘ ਹੁੰਦਲ ਨੇ ਵਿਦਿਆਰਥੀਆਂ ਨੂੰ ਵੱਡੇ ਟੀਚੇ ਮਿੱਥਣ ਅਤੇ ਉਹਨਾਂ ਟੀਚਿਆਂ ਨੂੰ ਪਾਉਣ ਲਈ ਯੋਜਨਾ ਬੱਧ ਤਰੀਕੇ ਨਾਲ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ। ਉਹਨਾਂ ਦੱਸਿਆ ਕਿ ਇੱਕ ਪਾਸੇ ਜਿੱਥੇ ਖੇਡਾਂ ਇਨਸਾਨ ਨੂੰ ਮਿਹਨਤ ਕਰਨਾ ਸਿਖਾਉਂਦੀਆਂ ਉੱਥੇ ਹੀ ਅਨੁਸ਼ਾਸਨ ਵਿੱਚ ਰਹਿਣਾ ਵੀ ਸਿਖਾਉਂਦੀਆਂ ਹਨ ਅਤੇ ਇਸੇ ਅਨੁਸ਼ਾਸਨ ਵਿੱਚ ਰਹਿਕੇ ਇਨਸਾਨ ਆਪਣੇ ਜੀਵਨ ਵਿੱਚ ਵੱਡੀ ਤੋਂ ਵੱਡੀ ਸਫ਼ਲਤਾ ਹਾਸਿਲ ਕਰ ਸਕਦਾ ਹੈ। ਸਰਦਾਰ ਹੁੰਦਲ ਨੇ ਇਸ ਦੌਰਾਨ ਵਿਦਿਆਰਥੀਆਂ ਦੁਆਰਾ ਉਹਨਾਂ ਦੇ ਖੇਡ ਜੀਵਨ, ਪੁਲਿਸ ਸੇਵਾਵਾਂ, ਪ੍ਰਾਪਤੀਆਂ ਅਤੇ ਵਿਦਿਆਰਥੀਆਂ ਦੇ ਆਪਣੇ ਸਾਹਮਣੇ ਆ ਰਹੀਆਂ ਔਕੜਾਂ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਉਹਨਾਂ ਵਿਦਿਆਰਥੀਆਂ, ਖ਼ਾਸ ਤੌਰ ਤੇ ਕੁੜੀਆਂ ਲਈ ਸੰਤੁਲਿਤ ਭੋਜਨ ਦੀ ਮਹੱਤਤਾ ਬਾਰੇ ਵੀ ਚਰਚਾ ਕੀਤੀ।

ਡਾ: ਮਨਮੋਹਨਜੀਤ ਸਿੰਘ ਨੇ ਇਸ ਦੌਰਾਨ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਦੱਸਿਆ ਕਿ ਦੇਸ਼ ਨੂੰ ਹਾਕੀ ਦੇ ਉਲੰਪੀਅਨ ਖਿਡਾਰੀ ਦੇਣ ਵਾਲੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ਼, ਬੱਲੋਵਾਲ ਸੌਂਖੜੀ ਦੇ ਵਿਦਿਆਰਥੀਆਂ ਨੂੰ ਇੱਕ ਅੰਤਰਰਾਸ਼ਟਰੀ ਹਾਕੀ ਖਿਡਾਰੀ ਦੇ ਰੂਬਰੂ ਹੋਣ ਦਾ ਮੌਕਾ ਮਿਲਣਾ ਕਾਲਜ਼ ਲਈ ਮਾਣ ਵਾਲੀ ਗੱਲ ਹੈ। ਉਹਨਾਂ ਆਸ ਜਤਾਈ ਕੀ ਅੱਜ ਦੇ ਸਮਾਗਮ ਤੋਂ ਨਵਾਂ ਜੋਸ਼ ਲੈਕੇ ਵਿਦਿਆਰਥੀ ਆਪਣੇ ਜੀਵਨ ਵਿੱਚ ਬੁਲੰਦੀਆਂ ਨੂੰ ਛੂਹਣਗੇ। ਉਹਨਾਂ ਸ. ਰਾਜਪਾਲ ਸਿੰਘ ਹੁੰਦਲ ਦਾ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ।

ਸਮਾਗਮ ਦੇ ਸ਼ੁਰੂਆਤ ਵਿੱਚ ਕਾਲਜ਼ ਦੀ ਕੌਮੀ ਖੇਡ ਸੰਸਾਰ ਇਕਾਈ ਦੇ ਕੋਆਰਡੀਨੇਟਰ ਡਾ: ਹੇਮੰਤ ਠਾਕੁਰ ਨੇ ਸਮਾਗਮ ਦੇ ਮਹਿਮਾਨਾਂ ਅਤੇ ਹਿੱਸਾ ਲੈ ਰਹੇ ਵਿਦਿਆਰਥੀਆਂ ਦਾ ਸੁਆਗਤ ਕੀਤਾ। ਉਹਨਾਂ ਮੁੱਖ ਮਹਿਮਾਨ ਸ. ਰਾਜਪਾਲ ਸਿੰਘ ਹੁੰਦਲ ਦੇ ਜੀਵਨ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਡਾ: ਗੁਰਵਿੰਦਰ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ। ਇਹ ਸਮਾਗਮ ਪ੍ਰੇਰਨਾ ਦੇ ਇੱਕ ਸੁਨੇਹੇ ਨਾਲ ਸਮਾਪਤ ਹੋਇਆ ਜੋ ਜੋਸ਼ ਨਾਲ ਆਪਣੇ ਟੀਚਿਆਂ ਦਾ ਪਿੱਛਾ ਕਰਨ ਲਈ ਵਿਦਿਆਰਥੀਆਂ ਵਿੱਚ ਦ੍ਰਿੜਤਾ ਅਤੇ ਸਮਰਪਣ ਦੀ ਭਾਵਨਾ ਪੈਦਾ ਕਰੇਗਾ।

Technology Marketing
and IPR Cell
  © Punjab Agricultural University Disclaimer | Privacy Policy | Contact Us