Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਵੱਲੋਂ ਐਸ.ਬੀ.ਐਸ. ਨਗਰ ਦੇ ਖੇਤੀਬਾੜੀ ਅਧਿਕਾਰੀਆਂ ਲਈ ਸਿਖਲਾਈ ਪ੍ਰੋਗਰਾਮ ਦਾ ਆਯੋਜਨ
04-04-2024 Read in English

ਖੇਤਰੀ ਖੋਜ ਕੇਂਦਰ (ਪੀ.ਏ.ਯੂ.), ਬੱਲੋਵਾਲ ਸੌਂਖੜੀ ਵੱਲੋਂ ਜ਼ਿਲ੍ਹਾ ਐਸ.ਬੀ.ਐਸ. ਨਗਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਲਈ 'ਸ਼ਹੀਦ ਭਗਤ ਸਿੰਘ ਨਗਰ ਵਿੱਚ ਤੇਲ ਬੀਜ ਫ਼ਸਲ ਉਤਪਾਦਨ' ਵਿਸ਼ੇ 'ਤੇ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਿਖਲਾਈ ਵਿੱਚ ਐਸ.ਬੀ.ਐਸ.ਨਗਰ ਦੇ ਮੁੱਖ ਖੇਤੀਬਾੜੀ ਅਫ਼ਸਰ, ਖੇਤੀਬਾੜੀ ਅਫ਼ਸਰ, ਖੇਤੀਬਾੜੀ ਵਿਕਾਸ ਅਫ਼ਸਰਾਂ, ਖੇਤੀਬਾੜੀ ਵਿਸਥਾਰ ਅਫ਼ਸਰਾਂ ਆਦਿ ਨੇ ਭਾਗ ਲਿਆ।

ਡਾ: ਮਨਮੋਹਨਜੀਤ ਸਿੰਘ, ਡੀਨ, ਪੀ.ਏ.ਯੂ.-ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਨੇ ਜਾਨਕਾਰੀ ਦਿੰਦਿਆਂ ਦੱਸਿਆ ਕਿ ਸਿਖ਼ਲਾਈ ਕੋਰਸ ਤੇਲ ਬੀਜ ਫਸਲਾਂ ਦੀ ਮਹੱਤਤਾ ਅਤੇ ਕੁਦਰਤੀ ਸਰੋਤਾਂ 'ਤੇ ਝੋਨੇ-ਕਣਕ ਦੀ ਫ਼ਸਲ ਪ੍ਰਣਾਲੀ ਦੇ ਮਾੜੇ ਪ੍ਰਭਾਵਾਂ ਨੂੰ ਘਟਾਉਣ ਲਈ ਫ਼ਸਲੀ ਵਿਭਿੰਨਤਾ ਲਈ ਇਸ ਦੀ ਅਨੁਕੂਲਤਾ ਬਾਰੇ ਗਿਆਨ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਸੀ। ਇਸਦੇ ਨਾਲ ਹੀ ਉਨ੍ਹਾਂ ਨੇ ਖੇਤਰੀ ਖੋਜ ਸਟੇਸ਼ਨ ਦੇ ਉਦੇਸ਼ਾਂ, ਚੱਲ ਰਹੇ ਪ੍ਰੋਜੈਕਟਾਂ ਅਤੇ ਪੀ.ਏ.ਯੂ-ਕਾਲਜ ਆਫ਼ ਐਗਰੀਕਲਚਰ, ਬੱਲੋਵਾਲ ਸੌਂਖੜੀ ਵਿੱਚ ਦਾਖ਼ਲੇ ਬਾਰੇ ਸੰਖੇਪ ਜਾਣਕਾਰੀ ਪ੍ਰਦਾਨ ਕੀਤੀ।

ਟ੍ਰੇਨਿੰਗ ਦੇ ਕੋਆਰਡੀਨੇਟਰ ਡਾ: ਗੁਰਵਿੰਦਰ ਸਿੰਘ, ਪਸਾਰ ਵਿਗਿਆਨੀ ਨੇ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਵਿਸ਼ਾ ਮਾਹਿਰਾਂ ਨਾਲ ਸਿਖਲਾਈ ਵਿੱਚ ਚੁਣੇ ਗਏ ਵਿਸ਼ਿਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਆਧੁਨਿਕ ਖੇਤੀ ਤਕਨੀਕਾਂ ਨੂੰ ਕਿਸਾਨ ਭਾਈਚਾਰੇ ਤੱਕ ਪਹੁੰਚਾਉਣ ਲਈ ਖੇਤੀਬਾੜੀ ਵਿਭਾਗ ਦੇ ਸਹਿਯੋਗੀ ਯਤਨਾਂ ਦੀ ਮਹੱਤਤਾ ਬਾਰੇ ਚਰਚਾ ਕੀਤੀ। ਡਾ: ਗੁਰਵਿੰਦਰ ਨੇ ਪੀ.ਏ.ਯੂ ਵੱਲੋਂ ਕਿਸਾਨਾਂ ਨੂੰ ਨਵੀਨਤਮ ਤਕਨੀਕਾਂ ਅਤੇ ਸੇਵਾਵਾਂ ਨਾਲ ਲੈਸ ਕਰਨ ਲਈ ਆਧੁਨਿਕ ਵਿਸਤਾਰ ਵਿਧੀਆਂ ਨੂੰ ਅਪਣਾਉਣ ਬਾਰੇ ਵੀ ਚਾਨਣਾ ਪਾਇਆ।

ਡਾ: ਅਬਰਾਰ ਯੂਸਫ਼, ਵਿਗਿਆਨੀ ਮਿੱਟੀ ਅਤੇ ਪਾਣੀ ਇੰਜੀਨੀਅਰਿੰਗ ਨੇ ਪਾਣੀ ਦੀ ਬਚਤ ਅਤੇ ਘੱਟ ਪਾਣੀ ਦੀ ਲੋੜ ਵਾਲੀਆਂ ਫ਼ਸਲਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕੰਢੀ ਖੇਤਰ ਵਿੱਚ ਭੂਮੀ ਸੰਭਾਲ ਦੀ ਮਹੱਤਤਾ ਬਾਰੇ ਵੀ ਚਰਚਾ ਕੀਤੀ। ਡਾ: ਰਮਿੰਦਰ ਸਿੰਘ ਘੁੰਮਣ, ਡੀ.ਈ.ਐਸ. (ਫ਼ਸਲ ਵਿਗਿਆਨ), ਨੇ ਤੇਲ ਬੀਜ ਫਸਲਾਂ ਦੀ ਚੰਗੀ ਪੈਦਾਵਾਰ ਲਈ ਸਿਫਾਰਸ਼ ਕਾਸ਼ਤ ਤਕਨੀਕਾਂ ਬਾਰੇ ਗੱਲ ਕਰਦਿਆਂ ਯੂਨੀਵਰਸਿਟੀ ਦੁਆਰਾ ਸਿਫ਼ਾਰਸ਼ ਤੇਲ ਬੀਜ ਫ਼ਸਲਾਂ ਦੀਆਂ ਢੁਕਵੀਆਂ ਕਿਸਮਾਂ ਬਾਰੇ ਚਰਚਾ ਕੀਤੀ। ਡਾ. ਕੇ.ਕੇ. ਸ਼ਰਮਾ, ਪਲਾਂਟ ਪੈਥੋਲੋਜਿਸਟ ਨੇ ਤੇਲ ਬੀਜ ਫਸਲਾਂ ਦੀਆਂ ਵੱਖ-ਵੱਖ ਬਿਮਾਰੀਆਂ ਅਤੇ ਉਹਨਾਂ ਦੇ ਨਿਯੰਤਰਣ ਬਾਰੇ ਚਾਨਣਾ ਪਾਇਆ। ਡਾ: ਵਰੁਣ ਅੱਤਰੀ, ਸਿਲਵੀਕਲਚਰਿਸਟ, ਨੇ ਜ਼ਿਲ੍ਹਾ ਐਸ.ਬੀ.ਐਸ. ਨਗਰ ਦੀਆਂ ਵੱਖ-ਵੱਖ ਫ਼ਸਲਾਂ ਦੀਆਂ ਪ੍ਰਣਾਲੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਖੇਤੀ-ਜੰਗਲਾਤ ਦੀ ਖੇਤੀ ਲਈ ਤੇਲ ਬੀਜ ਫਸਲਾਂ ਦੀ ਮਹੱਤਤਾ ਬਾਰੇ ਵੀ ਚਰਚਾ ਕੀਤੀ। ਸਾਰੇ ਅਫਸਰ ਸਿਖਿਆਰਥੀਆਂ ਨੇ ਨਵੇਂ ਸਥਾਪਿਤ ਪੀ.ਏ.ਯੂ- ਖੇਤੀਬਾੜੀ ਕਾਲਜ ਅਤੇ ਖੋਜ ਕੇਂਦਰ ਦੀਆਂ ਵੱਖ-ਵੱਖ ਇਕਾਈਆਂ ਜਿਵੇਂ ਕਿ ਹਰਬਲ ਗਾਰਡਨ, ਬ੍ਰੀਡਿੰਗ ਟਰਾਇਲ ਯੂਨਿਟ, ਫ਼ਲ ਪੋਸ਼ਣ ਬਾਗ਼ ਆਦਿ ਦਾ ਦੌਰਾ ਕੀਤਾ।

ਸਿਖਲਾਈ ਦੇ ਅਖੀਰ ਵਿਚ ਡਾ: ਦਪਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਸ਼ਹਿਦ ਭਗਤ ਸਿੰਘ ਨਗਰ ਨੇ ਖੋਜ਼ ਕੇਂਦਰ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ।

Technology Marketing
and IPR Cell
  © Punjab Agricultural University Disclaimer | Privacy Policy | Contact Us