Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੀ.ਏ.ਯੂ. ਦੇ ਵਿਦਿਆਰਥੀ ਨੂੰ ਵੱਕਾਰੀ ਖੋਜ ਪ੍ਰੋਜੈਕਟ ਹਾਸਲ ਹੋਇਆ
02-04-2024 Read in English

ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਤੋਂ ਪੀ ਐੱਚ ਡੀ ਕਰਨ ਵਾਲੇ ਡਾ. ਸੁਦੇਸ਼ਨਾ ਠਾਕੁਰ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਅਧੀਨ ਬਾਇਓਤਕਨਾਲੋਜੀ ਵਿਭਾਗ ਵੱਲੋਂ ਮਾਣਮੱਤੇ ਖੋਜ ਪ੍ਰੋਜੈਕਟ ਨਾਲ ਨਿਵਾਜ਼ਿਆ ਗਿਆ ਹੈ| ਇਹ ਪ੍ਰੋਜੈਕਟ ਔਰਤ ਵਿਗਿਆਨੀਆਂ ਲਈ ਵਿਸ਼ੇਸ਼ ਯੋਜਨਾ ਅਧੀਨ ਬਾਇਓਤਕਨਾਲੋਜੀ ਕਰੀਅਰ ਐਡਵਾਂਸਮੈਂਟ ਐਂਡ ਰੀਓਰੀਐਂਟੇਸ਼ਨ ਪ੍ਰੋਗਰਾਮ ਤਹਿਤ ਪ੍ਰਦਾਨ ਕੀਤਾ ਜਾਂਦਾ ਹੈ| ਇਹ ਪ੍ਰੋਜੈਕਟ 50 ਲੱਖ ਰੁਪਏ ਦੀ ਇਮਦਾਦ ਵਾਲਾ ਹੈ ਅਤੇ ਪ੍ਰਮੁੱਖ ਕੀਟ ਵਿਗਿਆਨੀ ਡਾ. ਵਿਕਾਸ ਜਿੰਦਲ ਦੀ ਨਿਗਰਾਨੀ ਹੇਠ ਕੀਟ ਵਿਗਿਆਨ ਵਿਭਾਗ ਦੀ ਕੀਟ ਮੌਲੀਕਿਊਲਰ ਜੀਵ ਵਿਗਿਆਨ ਪ੍ਰਯੋਗਸ਼ਾਲਾ ਵਿਚ ਇਸ ਬਾਰੇ ਖੋਜ ਹੋਵੇਗੀ| ਡਾ. ਜਿੰਦਲ ਨੇ ਇਸ ਮੌਕੇ ਕਿਹਾ ਕਿ ਇਸ ਖੋਜ ਪ੍ਰੋਜੈਕਟ ਤਹਿਤ ਚਿੱਟੀ ਮੱਖੀ ਬਾਰੇ ਖੋਜ ਹੋਵੇਗੀ ਅਤੇ ਕੀੜਿਆਂ ਦੀਆਂ ਅਗਲੀਆਂ ਪੀੜ੍ਹੀਆਂ ਦੇ ਵਿਕਾਸ ਸੰਬੰਧੀ ਅਹਿਮ ਜਾਣਕਾਰੀ ਇਸ ਖੋਜ ਪ੍ਰੋਜੈਕਟ ਤਹਿਤ ਸਾਹਮਣੇ ਆ ਸਕੇਗੀ|

ਜ਼ਿਕਰਯੋਗ ਹੈ ਕਿ ਡਾ. ਸੁਦੇਸ਼ਨਾ ਠਾਕੁਰ ਆਪਣੇ ਅਕਾਦਮਿਕ ਸਫਰ ਦੌਰਾਨ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀ ਰਹੇ ਹਨ| ਉਹਨਾਂ ਨੂੰ ਸ਼੍ਰੀਮਤੀ ਜਸਵੰਤ ਕੌਰ ਬਿੰਦਰਾ ਫੈਲੋਸ਼ਿਪ ਤੋਂ ਇਲਾਵਾ ਪੀ ਐੱਚ ਡੀ ਵਿਚ ਬਾਬਾ ਗੰਗਾ ਸਿੰਘ ਯਾਦਗਾਰੀ ਖੋਜ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ|

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਡੀ ਕੇ ਸ਼ਰਮਾ ਨੇ ਕੁਮਾਰੀ ਸੁਦੇਸ਼ਨਾ ਅਤੇ ਉਹਨਾਂ ਦੇ ਨਿਗਰਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|

Technology Marketing
and IPR Cell
  © Punjab Agricultural University Disclaimer | Privacy Policy | Contact Us