Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੀ.ਏ.ਯੂ. ਦੀ ਵਿਦਿਆਰਥਣ ਨੇ ਕੌਮਾਂਤਰੀ ਕਾਨਫਰੰਸ ਵਿਚ ਇਨਾਮ ਜਿੱਤਿਆ
02-04-2024 Read in English

ਪੀ.ਏ.ਯੂ. ਤੋਂ ਬਾਇਓਕਮਿਸਟਰੀ ਵਿਸ਼ੇ ਵਿਚ ਐੱਮ ਐੱਸ ਸੀ ਕਰ ਰਹੀ ਵਿਦਿਆਰਥਣ ਕੁਮਾਰੀ ਜਸ਼ਨਦੀਪ ਕੌਰ ਨੂੰ ਬੀਤੇ ਦਿਨੀਂ ਕੌਮਾਂਤਰੀ ਕਾਨਫਰੰਸ ਵਿਚ ਜ਼ੁਬਾਨੀ ਪੇਪਰ ਪੇਸ਼ ਕਰਨ ਲਈ ਤੀਸਰਾ ਸਥਾਨ ਹਾਸਲ ਹੋਇਆ| ਕੁਮਾਰੀ ਜਸ਼ਨਦੀਪ ਕੌਰ ਨੇ ਨੋਇਡਾ ਦੇ ਐਮਿਟੀ ਸੰਸਥਾਨ ਵਿਚ ਬੀਤੇ ਦਿਨੀਂ ਤੰਦਰੁਸਤ ਭੋਜਨ ਪ੍ਰਬੰਧਾਂ ਬਾਰੇ ਹੋਈ ਕੌਮਾਂਤਰੀ ਕਾਨਫਰੰਸ ਵਿਚ ਭਾਰਤੀ ਪਾਲਕ ਦੀ ਰੋਗਾਂ ਨਾਲ ਲੜਨ ਦੀ ਮਨੁੱਖੀ ਸ਼ਕਤੀ ਵਧਾਉਣ ਸੰਬੰਧੀ ਸਮਰੱਥਾ ਬਾਰੇ ਪੇਪਰ ਪੇਸ਼ ਕੀਤਾ| ਐੱਮ ਐੱਸ ਸੀ ਦੌਰਾਨ ਵੀ ਕੁਮਾਰੀ ਜਸ਼ਨਦੀਪ ਪਾਲਕ ਦੇ ਪੋਸ਼ਕ ਅਤੇ ਅਪੋਸ਼ਕ ਤੱਤਾਂ ਸੰਬੰਧੀ ਖੋਜ ਦਾ ਹਿੱਸਾ ਰਹੀ ਹੈ| ਉਸਦੇ ਨਿਗਰਾਨ ਵਿਭਾਗ ਦੇ ਮੁਖੀ ਡਾ. ਸ਼ਿਲਪਾ ਹਨ| ਸਬਜ਼ੀ ਵਿਗਿਆਨ ਵਿਭਾਗ ਦੇ ਵਿਗਿਆਨੀ ਡਾ. ਹੀਰਾ ਸਿੰਘ ਪੇਸ਼ ਕੀਤੇ ਗਏ ਪੇਪਰ ਦੇ ਸਹਿ ਲੇਖਕ ਸਨ|
ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਅਤੇ ਬਾਇਓਕਮਿਸਟਰੀ ਵਿਭਾਗ ਦੇ ਮੁਖੀ ਡਾ. ਮਨਜੀਤ ਕੌਰ ਸਾਂਘਾ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ|

Technology Marketing
and IPR Cell
  © Punjab Agricultural University Disclaimer | Privacy Policy | Contact Us