Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਫ਼ਲ ਵਿਗਿਆਨ ਵਿਭਾਗ ਨੇ ਗੰਗੀਆਂ ਵਿਖੇ ਬਾਗਬਾਨੀ ਫ਼ਸਲਾਂ ਬਾਰੇ ਖੇਤ ਦਿਵਸ ਮਨਾਇਆ
05-03-2019 Read in English

ਪੀਏਯੂ ਦੇ ਫ਼ਲ ਵਿਗਿਆਨ ਵਿਭਾਗ ਵੱਲੋਂ, 'ਬਾਗਬਾਨੀ ਫ਼ਸਲਾਂ ਦੀ ਕਾਸ਼ਤ ਅਤੇ ਸੰਭਾਲ' ਬਾਰੇ ਇੱਕ ਖੇਤ ਦਿਵਸ ਐਮ ਐਸ ਰੰਧਾਵਾ ਫ਼ਲ ਖੋਜ ਸਟੇਸ਼ਨ ਗੰਗੀਆਂ ਵਿਖੇ ਮਨਾਇਆ ਗਿਆ । ਪੀਏਯੂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ. ਕੁਲਵੰਤ ਸਿੰਘ ਆਹਲੂਵਾਲੀਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਇਸ ਖੇਤ ਦਿਵਸ ਦੀ ਪ੍ਰਧਾਨਗੀ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤੀ । ਇਸ ਮੌਕੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਬਾਗਬਾਨੀ ਫ਼ਸਲਾਂ ਦੇ ਮਹੱਤਵ ਬਾਰੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਫ਼ਲਾਂ ਦੇ ਉਤਪਾਦਨ ਵਧਾਉਣ ਦੇ ਨਾਲ-ਨਾਲ ਵਾਤਾਵਰਨ ਦੀ ਸੁਰੱਖਿਆ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ । ਉਹਨਾਂ ਨੇ ਕਿਸਾਨਾਂ ਨੂੰ ਬਿਹਤਰ ਖੇਤੀ ਤਕਨੀਕਾਂ ਅਪਨਾ ਕੇ ਵੱਧ ਮੁਨਾਫ਼ਾ ਕਮਾਉਣ ਲਈ ਪੀਏਯੂ ਦੇ ਮਾਹਿਰਾਂ ਨਾਲ ਸੰਪਰਕ ਵਧਾਉਣ ਦੀ ਸਲਾਹ ਦਿੱਤੀ । ਮੁੱਖ ਮਹਿਮਾਨ ਸ. ਕੁਲਵੰਤ ਸਿੰਘ ਆਹਲੂਵਾਲੀਆ ਨੇ ਸੰਯੁਕਤ ਕੀਟ ਪ੍ਰਬੰਧ, ਅੰਤਰ ਫ਼ਸਲੀ ਕਾਸ਼ਤ ਅਤੇ ਮੰਡੀਕਰਨ ਪ੍ਰਤੀ ਜਾਗਰੂਕਤਾ ਪ੍ਰਤੀ ਜ਼ੋਰ ਦਿੱਤਾ । ਪ੍ਰਸਿੱਧ ਬਾਗਬਾਨੀ ਮਾਹਿਰਾਂ ਡਾ. ਅਮਰੀਕ ਸਿੰਘ ਬਸਰਾ ਅਤੇ ਡਾ. ਭਪਿੰਦਰ ਸਿੰਘ ਬਸਰਾ ਨੇ ਬਾਗਬਾਨੀ ਫ਼ਸਲਾਂ ਦੇ ਮੰਡੀਕਰਨ ਦੀਆਂ ਮੁਸ਼ਕਿਲਾਂ ਬਾਰੇ ਆਪਣੇ ਅਨੁਭਵ ਕਿਸਾਨਾਂ ਨਾਲ ਸਾਂਝੇ ਕੀਤੇ ਅਤੇ ਫ਼ਲ ਖੋਜ ਕੇਂਦਰ ਗੰਗੀਆਂ ਅਤੇ ਕੇਵੀਕੇ ਹੁਸ਼ਿਆਪੁਰ ਵੱਲੋਂ ਜ਼ਿਲ•ਾ ਹੁਸ਼ਿਆਰਪੁਰ ਦੇ ਕਿਸਾਨਾਂ ਦੀ ਕੀਤੀ ਗਈ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਗਈ । ਇਸ ਮੌਕੇ ਤਕਨੀਕੀ ਸੈਸ਼ਨ ਵਿੱਚ ਪੀਏਯੂ ਦੇ ਮਾਹਿਰਾਂ ਨੇ ਬਾਗਬਾਨੀ ਦੀਆਂ ਉਨਤ ਕਿਸਮਾਂ ਸਿਹਤਮੰਦ ਨਰਸਰੀ ਬੂਟੇ, ਉਤਪਾਦਨ ਤਕਨੀਕਾਂ, ਫ਼ਲਾਂ ਦੀ ਸੁਰੱਖਿਆ ਦੀਆਂ ਤਕਨੀਕਾਂ, ਸਬਜ਼ੀਆਂ ਅਤੇ ਫੁੱਲਾਂ ਦੀ ਖੇਤੀ ਦੀਆਂ ਕਿਸਮਾਂ ਅਤੇ ਫ਼ਸਲ ਵਢਾਈ ਤੋਂ ਬਾਅਦ ਸਾਂਭ-ਸੰਭਾਲ ਬਾਰੇ ਆਪਣੇ ਭਾਸ਼ਣ ਦਿੱਤੇ । 400 ਤੋਂ ਵਧੇਰੇ ਕਿਸਾਨ, ਕਿਸਾਨ ਬੀਬੀਆਂ ਅਤੇ ਵਿਦਿਆਰਥੀਆਂ ਨੇ ਇਸ ਖੇਤ ਦਿਵਸ ਵਿੱਚ ਹਿੱਸਾ ਲਿਆ । ਉਨਤ ਕਿਸਮਾਂ ਦੇ ਫ਼ਲਾਂ, ਸਬਜ਼ੀਆਂ ਅਤੇ ਫੁੱਲਾਂ ਤੋਂ ਬਿਨਾਂ ਬਾਗਬਾਨੀ ਨਾਲ ਸੰਬੰਧਤ ਮਸ਼ੀਨਰੀ ਨੂੰ ਸੈਲਫ ਹੈਲਪ ਗਰੁੱਪਾਂ ਵੱਲੋਂ ਪ੍ਰਦਰਸ਼ਿਤ ਕੀਤਾ ਗਿਆ ਸੀ । ਸਾਉਣੀ ਦੀਆਂ ਫ਼ਸਲਾਂ ਦੇ ਬੀਜ, ਸਬਜ਼ੀਆਂ ਦੀਆਂ ਕਿੱਟਾਂ, ਫ਼ਲਾਂ ਦੇ ਬੂਟੇ ਅਤੇ ਉਤਪਾਦਨ ਤਕਨੀਕਾਂ ਬਾਰੇ ਜਾਣਕਾਰੀ ਦਿੰਦਾ ਖੇਤੀ ਸਾਹਿਤ ਕਿਸਾਨਾਂ ਨੇ ਪਹਿਲੀ ਪਸੰਦ ਵਜੋਂ ਖਰੀਦਿਆ ।

ਫ਼ਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰਮਿੰਦਰ ਸਿੰਘ ਨੇ ਇਸ ਤੋਂ ਪਹਿਲਾਂ ਵਾਈਸ ਚਾਂਸਲਰ ਅਤੇ ਹੋਰ ਮਹਿਮਾਨਾਂ ਤੇ ਕਿਸਾਨਾਂ ਦਾ ਸਵਾਗਤ ਕੀਤਾ । ਅੰਤ ਵਿੱਚ ਪੀਏਯੂ ਦੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਦੀਦਾਰ ਸਿੰਘ ਭੱਟੀ ਨੇ ਇਸ ਮੌਕੇ ਹਾਜ਼ਰ ਹੋਣ ਵਾਲੇ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਪੀਏਯੂ ਕਿਸਾਨ ਐਪ ਅਤੇ ਪੀਏਯੂ ਟੋਲ ਫਰੀ ਨੰਬਰ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ । ਕੇਵੀਕੇ ਹੁਸ਼ਿਆਰਪੁਰ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਮਨਿੰਦਰ ਸਿੰਘ ਬੌਂਸ ਨੇ ਸਮੁੱਚੇ ਸਮਾਗਮ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਈ ।

Technology Marketing
and IPR Cell
  © Punjab Agricultural University Disclaimer | Privacy Policy | Contact Us