Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪਸ਼ੂਆਂ ਦੀ ਸਿਹਤ ਸਬੰਧੀ ਕੈਂਪ
22-02-2019 Read in English

ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ), ਫਤਿਹਗੜ੍ਹ ਸਾਹਿਬ ਵਲੋਂ ਪਿੰਡ ਧਤੌਦਾ ਵਿਖੇ ਨਿਕਰਾ ਪ੍ਰੋਜੈਕਟ ਅਧੀਨ ਪਸ਼ੂਆਂ ਦੀ ਸਿਹਤ ਸਬੰਧੀ ਕੈਂਪ ਦਾ ਅਯੋਜਨ ਕੀਤਾ ਗਿਆ। ਇਸ ਕੈਂਪ ਵਿੱਚ 90 ਕਿਸਾਨਾਂ ਨੇ ਹਿੱਸਾ ਲਿਆ।ਡਾ. ਅਜੇ ਸਿੰਘ ਸਹਾਇਕ ਪ੍ਰੋਫੈਸਰ ((ਪਸ਼ੂ ਵਿਗਿਆਨ) ਨੇ ਸਾਰੇ ਕਿਸਾਨਾ ਅਤੇ ਸਹਾਇਕ ਵਿਭਾਗ ਤੋਂ ਆਏ ਅਫਸਰਾਂ ਦਾ ਸੁਆਗਤ ਕੀਤਾ ।ਇਸ ਮੌਕੇ ਡਾ. ਅਜੇ ਸਿੰਘ , ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਕਿਸਾਨਾਂ ਨੂੰ ਪਸ਼ੂਆਂ ਦੀ ਰਹਿਣ ਸਹਿਣ, ਵੱਛਿਆਂ ਦੀ ਸਾਂਭ ਸੰਭਾਲ, ਦੁੱਧ ਦੇਣ ਵਾਲੇ ਲਵੇਰਿਆਂ ਦੀੇ ਵੰਡ ਰਲਾਉਣ ਦੇ ਤਰੀਕੇ ਬਾਰੇ ਦੱਸਿਆ।ਚਨਾਰਥਲ ਕਲਾਂ ਤੋਂ ਪਸ਼ੂ ਡਾਕਟਰ, ਡਾ. ਸੰਜੀਵ ਕੌਹਲੀ ਨੇ ਪਸ਼ੂਆ ਦੇ ਟੀਕਾਕਰਣ ਅਤੇ ਪਸ਼ੂਆਂ ਨੂੰ ਮਲੱਪ ਰਹਿਤ ਕਰਨ ਦੀ ਮਹੱਤਤਾ ਬਾਰੇ ਦੱਸਿਆ। ਡਾ. ਗੁਰਿੰਦਰ ਸਿੰਘ ,ਸੀਨੀਅਰ ਪਸ਼ੂ ਡਾਕਟਰ ਨੇ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦੇ ਧੰਦੇ ਨੂੰ ਸਹਾਇਕ ਰੂਪ ਵਿੱਚ ਅਪਣਾਉਣ ਦੀ ਮਹੱਤਤਾ ਬਾਰੇ ਦੱਸਿਆ ਅਤੇ ਸ਼ੁੱਧ ਦੁੱਧ ਪ੍ਰਾਪਤ ਕਰਨ ਲਈ ਸਾਹਿਵਾਲ ਗਾਂ ਨੂੰ ਅਪਣਾਉਣ ਦੀ ਸਲਾਹ ਦਿੱਤੀ। ਇਸ ਕੈਂਪ ਵਿੱਚ ਪਿੰਡ ਖਰੇ ਤੋਂ ਡਾ. ਅਮਿਤ ਜਿੰਦਲ ਪਸ਼ੂ ਡਾਕਟਰ, ਸ. ਨਿਰਮਲ ਸਿੰਘ, ਸੈਕਟਰੀ ਕੌਪਰੇਟਿਵ ਸੋਸਾਇਟੀ ਧਤੌਦਾ, ਸ. ਅਵਤਾਰ ਸਿੰਘ, ਪਸੂ ਇਮਸਪੈਕਟਰ, ਬਾਲਪੁਰ, ਸ. ਭੁਪਿੰਦਰ ਸਿੰਘ ਸਰਪੰਚ, ਬਾਲਪੁਰ, ਸ਼੍ਰੀ ਰੋਈ ਰਾਮ ਸਰਪੰਚ ਧਤੌਦਾ ਵੀ ਇਸ ਕੈਂਪ ਵਿਚ ਸ਼ਾਮਲ ਸਨ। ਇਸ ਕੇੰਪ ਦੌਰਾਨ ਟੀਮ ਨੇ ਪਸ਼ੂਆ ਦਾ ਨਰਿਖਣ ਕੀਤਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ), ਫਤਿਹਗੜ੍ਹ ਸਾਹਿਬ ਵਲੋਂ ਕਿਸਾਨਾਂ ਨੂੰ ਪਸ਼ੂਆਂ ਲਈ ਧਾਤਾਂ ਦਾ ਚੂਰਾ ਅਤੇ ਮਲੱਪ ਰਹੀਤ ਕਰਨ ਵਾਲੀਆ ਗੋਲੀਆਂ ਵੀ ਵੰਡੀਆਂ ਗਈਆਂ।ਇਸ ਕੈਂਪ ਵਿੱਚ ਕਿਸਾਨਾਂ ਨੇ ਆਪਣੇ ਪਸ਼ੂਆ ਸੰਬੰਧੀ ਟੀਮ ਨਾਲ ਸਵਾਲ ਜਵਾਬ ਵੀ ਕੀਤੇ।ਕੈਂਪ ਵਿਚ ਸ਼ਾਮਿਲ ਕਿਸਾਨਾ ਨੇ ਟੀਮ ਦੀ ਵਡਿਆਈ ਕਰਦੇ ਹੋਏ ਇਸ ਤਰ੍ਹਾਂ ਦੇ ਕੈਂਪ ਪਿੰਡਾਂ ਵਿੱਚ ਲਗਾਉਂਦੇ ਰਹਿਣ ਲਈ ਪ੍ਰੇਰਿਆ।ਅੰਤ ਵਿਚ ਸ਼੍ਰੀ ਮਤੀ ਸਤਵੀਰ ਕੌਰ, ਐਸ.ਆਰ.ਐਫ, ਨਿਕਰਾ ਨੇ ਪਹੁੰਚੇ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ।

Technology Marketing
and IPR Cell
  © Punjab Agricultural University Disclaimer | Privacy Policy | Contact Us