Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਕ੍ਰਿਸ਼ੀ ਵਿਗਿਆਨ ਕੇਂਦਰ ਫਤਿਹਗੜ੍ਹ ਸਾਹਿਬ ਵਿਖੇ ਪੰਜ ਦਿਨਾਂ ਦਾ ਫਲਾਂ ਅਤੇ ਸਬਜ਼ੀਆਂ ਦੀ ਸਾਂਭ ਸੰਭਾਲ ਸੰਬਧੀ ਕਿਤਾਮੁੱਖੀ ਸਿਖਲਾਈ ਕੋਰਸ ਲਗਾਇਆ ਗਿਆ
15-02-2019 Read in English

ਕ੍ਰਿਸ਼ੀ ਵਿਗਿਆਨ ਕੇਂਦਰ ਫਤਿਹਗੜ੍ਹ ਸਾਹਿਬ ਵਿਖੇ ਪੰਜ ਦਿਨਾਂ ਦਾ ਫਲਾਂ ਅਤੇ ਸਬਜ਼ੀਆਂ ਦੀ ਸਾਂਭ ਸੰਭਾਲ ਸੰਬਧੀ ਕਿਤਾਮੁੱਖੀ ਸਿਖਲਾਈ ਕੋਰਸ ਲਗਾਇਆ ਗਿਆ।ਡਾ. ਵਿਪਨ ਕੁਮਾਰ ਰਾਮਪਾਲ ਡਿਪਟੀ ਡਾਇਰੈਕਟਰ (ਸਿਖਲਾਈ) ਨੇ ਇਸ ਪ੍ਰੋਗਰਾਮ ਦੀ ਵਧੇਰੇ ਜਾਣਕਾਰੀ ਦਿਤੀ ਅਤੇ ਕਿਹਾ ਅਜਿਹੇ ਸਿਖਲਾਈ ਪ੍ਰੋਗਰਾਮ ਅੱਜ ਦੇ ਸਮੇਂ ਦੀ ਲੋੜ ਹਨ।ਕਿਸਾਨਾਂ ਦੀ ਆਮਦਨ ਨੂੰ ਵਧਾਉਣ ਅਤੇ ਖੇਤੀ ਨੂੰ ਹੋਰ ਲਾਹੇਵੰਦ ਬਣਾਉਣ ਲਈ ਇਸ ਹੁਨਰ ਨੂੰ ਵਪਾਰਕ ਪੱਧਰ ਤੇ ਅਪਣਾਉਣ ਦੀ ਲੋੜ ਹੈ।ਸਿਖਲਾਈ ਪ੍ਰੋਗਰਾਮ ਦੋਰਾਨ ਡਾ. ਮਨੀਸ਼ਾ ਭਾਟੀਆ ਸਹਾਇਕ ਪ੍ਰੋਫੈਸਰ ਗ੍ਰਹਿ ਵਿਗਿਆਨ ਨੇ ਫਲਾਂ ਅਤੇ ਸਬਜ਼ੀਆਂ ਦੀ ਸੰਭਾਲ ਦੀਆਂ ਤਕਨੀਕਾਂ ਜਿਵਂੇ ਜੈਮ,ਚਟਣੀ, ਅਚਾਰ ਬਣਾਉਣਾ ਅਤੇ ਸਬਜ਼ੀਆਂ ਨੂੰ ਸੁਕਾ ਕੇ ਰੱਖਣ ਬਾਰੇ ਸਿਖਿਆਰਥੀਆਂ ਨੂੰ ਜਾਣੂੰ ਕਰਵਾਇਆ। ਸਿਖਲਾਈ ਪ੍ਰੋਗਰਾਮ ਦੋਰਾਨ ਪਪੀਤਾ, ਜੈਮ, ਰਲੀਆਂ ਮਿਲੀਆਂ ਸਬਜ਼ੀਆਂ ਦਾ ਅਚਾਰ, ਹਲਦੀ ਦਾ ਅਚਾਰ, ਖੂੰਬਾਂ ਦਾ ਅਚਾਰ, ਮਟਰਾਂ ਦਾ ਅਚਾਰ, ਆਂਵਲਾਂ ਕੈਂਡੀ, ਚਵਨਪ੍ਰਾਸ਼ ਅਤੇ ਟਮਾਟਰ ਸੌਸ ਆਦਿ ਦੀ ਸਿਖਲਾਈ ਦਿਤੀ। ਉਹਨਾਂ ਨੇ ਹੋਰ ਵਿਸਤਾਰ ਵਿਚ ਦਸਿਆ ਕਿ ਸਿਖਿਆਰਥੀ ਇਨਾਂ੍ਹ ਗਲਾਂ੍ਹ ਨੂੰ ਘਰੈਲੂ ਪਧਰ ਤੇ ਅਪਣਾਅ ਕੇ ਆਪਣੇ ਪਰਿਵਾਰ ਨੂੰ ਪੌਸ਼ਟਿਕ, ਬਿਨਾ ਮਿਲਾਵਟ ਵਾਲਾ ਅਤੇ ਬਿਨਾ ਰਸਾਇਣ ਵਾਲਾ ਭੋਜਨ ਉਪਲਬਧ ਕਰਵਾ ਸਕਦੇ ਹਨ।

ਸਬਜ਼ੀਆਂ ਨੂੰ ਸੁਕਾ ਕੇ ਉਨਾਂ੍ਹ ਦੀ ਸੰਭਾਲ ਬਾਰੇ ਵੀ ਵਿਸਤਾਰ ਵਿਚ ਜਾਣਕਾਰੀ ਦਿਤੀ ਗਈ।ਹਰੇ ਪਤੇ ਵਾਲੀਆਂ ਸਬਜ਼ੀਆਂ ਜੋ ਕਿ ਗਰਮੀ ਰੁਤ ਵਿਚ ਨਹੀ ਮਿਲਦੀਆਂ ਉਹਨਾਂ ਨੁੰ ਗਰਮੀ ਵਿਚ ਵਰਤੋਂ ਲਈ ਸੁਕਾ ਕੇ ਰਖਿਆਂ ਜਾ ਸਕਦਾ ਹੈ। ਇਸ ਪ੍ਰੋਗਰਾਮ ਦੌਰਾਨ ਡਾ ਸੁੱਖਮੀਤ ਸਿੰਘ, (ਖੋਜ ਇੰਜੀਨਿਅਰ),ਪੀ.ਏ.ਯੂ ਲੁਧਿਆਣਾ ਨੇ ਘਰੇਲੂ ਅਤੇ ਵਪਾਰਕ ਪੱਧਰ ਤੇ ਸੂਰਜੀ ਉਰਜਾ ਨਾਲ ਚਲਣ ਵਾਲੇ ਯੰਤਰਾਂ ਬਾਰੇ ਵਿਸਤਾਰ ਵਿਚ ਜਾਣਕਾਰੀ ਦਿੱਤੀ। ਅਜ ਜਦੋਂ ਕੁਦਰਤੀ ਸੋਮੇਂ ਖਤਮ ਹੋ ਰਹੇ ਹਨ ਤਾਂ ਸੂਰਜੀ ਉਰਜਾ ਨਾਲ ਚਲਣ ਵਾਲੇ ਯੰਤਰਾਂ ਦੀ ਮਹਤੱਤਾ ਵਧ ਗਈ ਹੈ।ਘਰੇਲੂ ਅਤੇ ਵਪਾਰਕ ਪਧਰ ਤੇ ਸੁਰਜੀ ਉਰਜਾ ਨਾਲ ਚਲਣ ਵਾਲੇ ਯੰਤਰਾਂ ਵਿਚ ਸੁਕਾਏ ਜਿੰਸ ਸਾਫ ਅਤੇ ਵੱਧੀਆ ਹੁੰਦੇ ਹਨ। ਉਹਨਾਂ ਨੇ ਸੋਲਰ ਗਿਜ਼ਰ ਅਤੇ ਨੈਟ ਮਿਟਰਿੰਗ ਬਾਬਤ ਵੀ ਵਿਸਤਾਰ ਵਿਚ ਦਸਿਆ। ਇਸ ਮੋਕੇ ਸਿਖਿਆਰਥੀਆਂ ਨੇ ਸ. ਸਤਵਿੰਦਰ ਸਿੰਘ ਅਤੇ ਸ਼੍ਰੀਮਤੀ ਰਜਿੰਦਰ ਕੌਰ ਵਲੋਂ ਇਕ ਘਰੇਲੂ ਪੱਧਰ ਦੇ ਸ਼ੁਰੂ ਕੀਤੇ ਯੂਨਿਟ ‘ਅਨਮੋਲ ਵਿਰਾਸਤ’ ਦਾ ਦੌਰਾ ਵੀ ਕੀਤਾ। ਸ਼੍ਰੀ ਸੰਜੀਵ ਸ਼ਰਮਾ ਡੀ. ਡੀ. ਐਮ. ਨਬਾਰਡ ਅਤੇ ਸ਼੍ਰੀ ਸੁਰਿੰਦਰ ਬਾਂਸਲ ਐਲ.ਡੀ.ਐਮ. ਵਲੋਂ, ਬੈਂਕਾਂ ਅਤੇ ਨਬਾਰਡ ਵਲੋਂ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਸਕੀਮਾਂ ਬਾਰੇ ਵਿਸਤਾਰ ਵਿਚ ਜਾਣਕਾਰੀ ਦਿੱਤੀ ਗਈ।

Technology Marketing
and IPR Cell
  © Punjab Agricultural University Disclaimer | Privacy Policy | Contact Us