Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਭਾਰਤੀ ਖੇਤੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਦੀ ਕੰਨਵੈਨਸ਼ਨ ਸਮਾਰਟ ਖੇਤੀ ਦੇ ਰਾਹ ਤੁਰਨ ਦੇ ਅਹਿਦ ਨਾਲ ਸਮਾਪਤ 
12-02-2019 Read in English

ਸਮਾਰਟ ਖੇਤੀ ਨਾਲ ਸ਼ੁਰੂ ਹੋਵੇਗਾ ਨਵਾਂ ਦੌਰ
ਤਕਨੀਕੀ ਯੁੱਗ ਵਿੱਚ ਸਮਾਰਟ ਖੇਤੀ ਸਮੇਂ ਦੀ ਲੋੜ
ਇਹ ਕੰਨਵੈਨਸ਼ਨ ਭਾਰਤ ਨੂੰ ਸਮਾਰਟ ਖੇਤੀ ਦੇ ਰਾਹ ਤੋਰਨ ਲਈ ਮਹੱਤਵਪੂਰਨ ਕਦਮ ਹੋਵੇਗੀ : ਡਾ. ਪਟੇਲ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਭਾਰਤੀ ਖੇਤੀਬਾੜੀ ਯੂਨੀਵਰਸਿਟੀਆਂ ਦੇ ਸੰਗਠਨ ਵੱਲੋਂ 'ਆਰਟੀਫਿਸ਼ੀਅਲ ਇੰਟੈਲੀਜੈਂਸ ਫਾਰ ਸਮਾਰਟ ਐਗਰੀਕਲਚਰ' ਵਿਸ਼ੇ ਤੇ ਕਰਵਾਈ ਜਾ ਰਹੀ 43ਵੀਂ ਵਾਈਸ ਚਾਂਸਲਰ ਕੰਨਵੈਨਸ਼ਨ ਅੱਜ ਸੰਪੰਨ ਹੋ ਗਈ । ਸਮਾਪਤੀ ਸੈਸ਼ਨ ਵਿੱਚ ਚੇਅਰਮੈਨ ਵਜੋਂ ਸ਼ਿਰਕਤ ਕਰਦਿਆਂ ਡਾ. ਐਨ ਸੀ ਪਟੇਲ, ਵਾਈਸ ਚਾਂਸਲਰ ਆਨੰਦ ਐਗਰੀਕਲਚਰਲ ਯੂਨੀਵਰਸਿਟੀ ਗੁਜਰਾਤ ਨੇ ਕਿਹਾ ਕਿ ਤਕਨਾਲੋਜੀ ਦੇ ਮੌਜੂਦਾ ਯੁੱਗ ਵਿੱਚ ਖੇਤੀ ਦਾ ਆਧੁਨਿਕੀਕਰਨ ਕਰਨ ਦੀ ਸਖਤ ਲੋੜ ਹੈ ਅਤੇ ਇਸ ਵਿੱਚ ਡੈਟਾ ਸਾਇੰਸ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵੱਡੀ ਭੂਮਿਕਾ ਨਿਭਾਅ ਸਕਦੇ ਹਨ । ਉਨ੍ਹਾਂ ਕਿਹਾ ਕਿ ਇਸ ਲਈ ਸਾਨੂੰ ਆਪਣੇ ਨੌਜਵਾਨ ਵਰਗ ਨੂੰ ਨਵੀਆਂ ਤਕਨੀਕਾਂ ਨਾਲ ਜਾਣੂੰ ਕਰਵਾਉਣ ਦੀ ਲੋੜ ਹੈ ਅਤੇ ਇਹ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਅਸੀਂ ਖੇਤੀ ਯੂਨੀਵਰਸਿਟੀਆਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਆਪਣੇ ਸਰਟੀਫਿਕੇਟ ਜਾਂ ਡਿਪਲੋਮਾ ਕੋਰਸਾਂ ਵਿੱਚ ਸ਼ਾਮਲ ਕਰਾਂਗੇ । ਡਾ. ਐਨ ਸੀ ਪਟੇਲ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਇਸ ਕਨਵੈਨਸ਼ਨ ਨੂੰ ਯੋਜਨਾਬੱਧ ਤਰੀਕੇ ਨਾਲ ਕਰਾਉਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਨਿਸ਼ਚੈ ਹੀ ਇੱਥੇ ਹੋਈ ਵਿਚਾਰ ਚਰਚਾ ਭਾਰਤ ਦੀਆਂ ਸਾਰੀਆਂ ਖੇਤੀ ਯੂਨੀਵਰਸਿਟੀਆਂ ਨੂੰ ਸਮਾਰਟ ਖੇਤੀ ਦੇ ਰਾਹ ਤੋਰਨ ਲਈ ਲਾਹੇਵੰਦ ਰਹੇਗੀ ।

ਇਸ ਮੌਕੇ ਡਾ. ਅਮਰਜੀਤ ਸਿੰਘ ਨੰਦਾ, ਵਾਈਸ ਚਾਂਸਲਰ ਗੁਰੁ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਤੇ ਸੈਸ਼ਨ ਦੇ ਸਹਿ ਚੇਅਰਮੈਨ ਨੇ ਕਿਹਾ ਕਿ ਖੇਤੀਬਾੜੀ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਲਈ ਸਾਨੂੰ ਨੀਤੀਗਤ ਯੋਜਨਾਬੰਦੀ ਕਰਨ ਦੀ ਲੋੜ ਹੈ ਤਾਂ ਜੋ ਅਸੀਂ ਮਿਥੇ ਟੀਚਿਆਂ ਦੀ ਪੂਰਤੀ ਕਰ ਸਕੀਏ । ਉਨ੍ਹਾਂ ਨੇ ਕਿਹਾ ਕਿ ਤਕਨੀਕਾਂ ਨੂੰ ਵਾਜਬ ਮੁੱਲ ਤੇ ਤਿਆਰ ਕਰਵਾਉਣ ਲਈ ਯੂਨੀਵਰਸਿਟੀਆਂ ਅਤੇ ਉਦਯੋਗਾਂ ਵਿੱਚ ਤਾਲਮੇਲ ਹੋਣਾ ਬਹੁਤ ਜਰੂਰੀ ਹੈ ।

ਇਸ ਮੌਕੇ ਡਾ. ਬਲਦੇਵ ਸਿੰਘ ਢਿੱਲੋਂ, ਵਾਈਸ ਚਾਂਸਲਰ ਪੀਏਯੂ ਨੇ ਕੰਨਵੈਨਸ਼ਨ ਵਿੱਚ ਸ਼ਿਰਕਤ ਕਰ ਰਹੇ ਵੱਖੋ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ, ਮਾਹਿਰਾਂ ਅਤੇ ਆਈ ਏ ਯੂ ਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਮੁੱਚੇ ਵਿਚਾਰ-ਵਟਾਂਦਰੇ ਦੀਆਂ ਸਿਫ਼ਾਰਸ਼ਾਂ ਨਿਸ਼ਚੈ ਹੀ ਖੇਤੀ ਨੂੰ ਨਵੇਂ ਦਿਸ਼ਾ-ਨਿਰਦੇਸ਼ ਦੇਣ ਵਿੱਚ ਮਦਦ ਕਰਨਗੀਆਂ । ਉਨ੍ਹਾਂ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਹਾਸਲ ਹੋਣ ਵਾਲੀਆਂ ਨਵੀਆਂ ਤਕਨੀਕਾਂ ਨਾਲ ਖੇਤੀਬਾੜੀ ਵਿੱਚ ਉਤਪਾਦਨ ਵਧੇਗਾ ਅਤੇ ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋ ਸਕੇਗਾ ।

ਇਸ ਪਲੈਨਰੀ ਸੈਸ਼ਨ ਵਿੱਚ ਦੋ ਦਿਨਾਂ ਦੌਰਾਨ ਹੋਏ ਪੰਜ ਸੈਸ਼ਨਾਂ, ਜਿਨ੍ਹਾਂ ਵਿੱਚ 15 ਪੇਸ਼ਕਾਰੀਆਂ ਸ਼ਾਮਿਲ ਸਨ, ਦਾ ਮੁੜ ਮੁਲਾਂਕਣ ਕੀਤਾ ਗਿਆ ਅਤੇ ਇਹਨਾਂ ਦੇ ਆਧਾਰ ਤੇ ਕੁਝ ਮਸ਼ਵਰੇ ਅਤੇ ਲੋੜਾਂ ਦਾ ਲੇਖਾ-ਜੋਖਾ ਤਿਆਰ ਕੀਤਾ ਗਿਆ । ਜ਼ਿਕਰਯੋਗ ਹੈ ਕਿ ਭਾਰਤ ਦੀਆਂ ਖੇਤੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਦੀ ਇਸ ਕੰਨਵੈਨਸ਼ਨ ਤੋਂ ਨਿਕਲੇ ਸੁਝਾਅ ਅੱਗੇ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਭੇਜੇ ਜਾਣਗੇ ਤਾਂ ਜੋ ਖੇਤੀ ਸੰਬੰਧੀ ਨੀਤੀ ਘੜਦਿਆਂ ਇਸ ਖੇਤਰ ਦੀਆਂ ਨਵੀਆਂ ਦਰਪੇਸ਼ ਲੋੜਾਂ ਨੂੰ ਧਿਆਨ ਵਿੱਚ ਰੱਖਿਆ ਜਾ ਸਕੇ । ਅੰਤ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਇੰਡੀਅਨ ਐਗਰੀਕਲਚਰਲ ਯੂਨੀਵਰਸਿਟੀਜ਼ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਚਮੁੱਚ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਉਹਨਾਂ ਨੇ ਖੇਤੀ ਖੇਤਰ ਵਿੱਚ ਅਜਿਹੇ ਸਮਾਰਟ ਵਿਸ਼ੇ ਤੇ ਕੰਨਵੈਨਸ਼ਨ ਕਰਾਉਣ ਲਈ ਪੀਏਯੂ ਨੂੰ ਚੁਣਿਆ ।

Technology Marketing
and IPR Cell
  © Punjab Agricultural University Disclaimer | Privacy Policy | Contact Us