Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੀਏਯੂ ਦੇ ਕਿਸਾਨ ਕਲੱਬ ਨੇ ਮਾਸਿਕ ਸਿਖਲਾਈ ਕੈਂਪ ਲਗਾਇਆ
08-02-2019 Read in English

ਪੀਏਯੂ ਕਿਸਾਨ ਕਲੱਬ ਦਾ ਮਹੀਨੇਵਾਰ ਖੇਤੀ ਸਿਖਲਾਈ ਕੈਂਪ ਡਾਇਰੈਕਟਰ ਪਸਾਰ ਸਿੱਖਿਆ, ਡਾ. ਜਸਕਰਨ ਸਿੰਘ ਮਾਹਲ ਦੀ ਰਹਿਨੁਮਾਈ ਹੇਠ ਮਿਤੀ 7 ਫਰਵਰੀ ਨੂੰ ਲਗਾਇਆ ਗਿਆ ਜਿਸ ਵਿੱਚ 355 ਕਿਸਾਨਾਂ ਨੇ ਭਾਗ ਲਿਆ । ਇਸ ਸਿਖਲਾਈ ਕੈਂਪ ਵਿੱਚ ਡਾ. ਤੇਜਿੰਦਰ ਸਿੰਘ ਰਿਆੜ ਸਹਿਯੋਗੀ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਅਤੇ ਕੁਆਰਡੀਨੇਟਰ ਪੀਏਯੂ ਕਿਸਾਨ ਕਲੱਬ ਨੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਸਾਰੇ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ । ਡਾ. ਅਮਰਜੀਤ ਸਿੰਘ ਨੇ ਪੀਲੀ ਕੁੰਗੀ ਦੀ ਰੋਕਥਾਮ, ਡਾ. ਸੁਧੁਨਸ਼ੂ ਨੇ ਫ਼ਸਲਾਂ ਵਿੱਚ ਕੀੜੇ-ਮਕੌੜਿਆਂ ਦੀ ਜੈਵਿਕ ਰੋਕਥਾਮ, ਡਾ. ਜੀ ਐਸ ਚੀਮਾ ਨੇ ਦਵਾਈਆਂ ਵਾਲੇ ਬੂਟਿਆਂ, ਡਾ. ਐਮ ਐਸ ਸਿੱਧੂ ਨੇ ਖੇਤੀਬਾੜੀ ਸੰਬੰਧੀ ਸਰਕਾਰ ਦੀਆਂ ਨੀਤੀਆਂ ਅਤੇ ਮਾ. ਨਿਸ਼ਾਨ ਸਿੰਘ ਮੈਂਬਰ ਕਿਸਾਨ ਕਲੱਬ ਨੇ ਗ੍ਰਾਮ ਸਭਾ ਬਾਰੇ ਵਿਚਾਰ ਸਾਂਝੇ ਕੀਤੇ । ਸ੍ਰੀ ਰਵਿੰਦਰ ਭਲੂਰੀਆ ਨੇ ਆਏ ਹੋਏ ਕਿਸਾਨ ਵੀਰਾਂ ਅਤੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਲੱਗਣ ਵਾਲੇ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਦਿੱਤੀ ।

ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਪੀਏਯੂ ਕਿਸਾਨ ਕਲੱਬ (ਔਰਤ ਵਿੰਗ) ਦੀ ਮਹੀਨਾਵਾਰ ਕੈਂਪ ਕੈਰੋਂ ਕਿਸਾਨ ਘਰ ਪੀਏਯੂ ਵਿਖੇ ਆਯੋਜਿਤ ਹੋਇਆ ਜਿਸ ਵਿੱਚ 32 ਕਿਸਾਨ ਬੀਬੀਆਂ ਨੇ ਭਾਗ ਲਿਆ । ਇਸ ਮੌਕੇ ਡਾ. ਕਿਰਨ ਗਰੋਵਰ ਅਤੇ ਡਾ. ਨਵਜੋਤ ਕੌਰ (ਭੋਜਨ ਅਤੇ ਪੋਸ਼ਣ ਵਿਭਾਗ) ਨੇ ਕਾਲੀਆਂ ਗਾਜਰਾਂ ਦੇ ਪੌਸ਼ਟਿਕ ਗੁਣਾਂ ਬਾਰੇ ਜਾਣੂੰ ਕਰਵਾਇਆ ਅਤੇ ਕਈ ਤਰ੍ਹਾਂ ਦੇ ਪਕਵਾਨ (ਗਜਰੇਲਾ, ਬਰਫੀ, ਕੇਕ, ਅਚਾਰ ਚਟਣੀ) ਬਨਾਉਣ ਦਾ ਪ੍ਰਦਰਸ਼ਨ ਕੀਤਾ । ਉਹਨਾਂ ਕਿਸਾਨ ਬੀਬੀਆਂ ਨੂੰ ਮੌਸਮੀ ਸਬਜ਼ੀਆਂ, ਘਰੇਲੂ ਬਗੀਚੀ ਵਿੱਚ ਉਗਾਉਣ ਅਤੇ ਘਰ ਵਿੱਚ ਬਣੀਆਂ ਹੋਈਆਂ ਮਠਿਆਈਆਂ ਅਤੇ ਹੋਰ ਪਕਵਾਨ ਵਰਤਣ ਦੀ ਸਲਾਹ ਦਿੱਤੀ ।

Technology Marketing
and IPR Cell
  © Punjab Agricultural University Disclaimer | Privacy Policy | Contact Us