Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੀਏਯੂ ਕਿਸਾਨ ਕਲੱਬ ਦਾ ਮਾਸਿਕ ਖੇਤੀ ਸਿਖਲਾਈ ਕੈਂਪ; ਇਕ ਕਿਤਾਬ ਅਤੇ ਕਿਸਾਨ ਕਲੱਬ ਦਾ ਕਲੰਡਰ ਜਾਰੀ; ਸਰਦੀਆਂ ਵਿੱਚ ਘਰਾਂ 'ਚ ਬਣਾਏ ਜਾਣ ਵਾਲੇ ਪਕਵਾਨਾਂ ਬਾਰੇ ਵਿਸ਼ੇਸ਼ ਚਰਚਾ
04-01-2019 Read in English

ਪੀਏਯੂ ਕਿਸਾਨ ਕਲੱਬ (ਰਜਿ.) ਦਾ ਮਹੀਨੇਵਾਰ ਖੇਤੀ ਸਿਖਲਾਈ ਕੈਂਪ ਡਾਇਰੈਕਟਰ ਪਸਾਰ ਸਿੱਖਿਆ, ਡਾ. ਜਸਕਰਨ ਸਿੰਘ ਮਾਹਲ ਜੀ ਦੀ ਰਹਿਨੁਮਾਈ ਹੇਠ 3 ਜਨਵਰੀ ਨੂੰ ਲਗਾਇਆ ਗਿਆ। ਜਿਸ ਵਿੱਚ 355 ਕਿਸਾਨਾਂ ਨੇ ਭਾਗ ਲਿਆ। ਇਸ ਸਿਖਲਾਈ ਕੈਂਪ ਵਿਚ ਡਾ. ਤੇਜਿੰਦਰ ਸਿੰਘ ਰਿਆੜ, ਸਹਿਯੋਗੀ ਡਾਇਰੈਕਟਰ (ਸਕਿਲ ਡਿਵੈਲਪਮੈਟ) ਅਤੇ ਕੋਆਰਡੀਨੇਟਰ ਪੀ ਏ ਯੂ ਕਿਸਾਨ ਕਲੱਬ ਨੇ ਕਲੱਬ ਦੀਆਂ ਗਤੀਵਧੀਆਂ ਬਾਰੇ ਸਾਰੇ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਕਿਰਨਦੀਪ ਕੌਰ ਕੰਗ ਨੇ ਫਲਾਂ ਦੀ ਸਫਲ ਕਾਸ਼ਤ, ਡਾ. ਰੂਮਾ ਦੇਵੀ ਨੇ ਸਰਦੀਆਂ ਦੀਆਂ ਸਬਜੀਆਂ ਦੀ ਕਾਸ਼ਤ ਬਾਰੇ, ਡਾ. ਕੁਲਵਿੰਦਰ ਕੌਰ ਗਿੱਲ ਨੇ ਮੌਸਮ ਦੀ ਭਵਿੱਖਬਾਣੀ ਦੀ ਖੇਤੀ ਵਿੱਚ ਮਹੱਤਤਾ ਬਾਰੇ ਅਤੇ ਪ੍ਰੋਫੈਸਰ ਸੰਤੋਖ ਸਿੰਘ ਨੇ ਸਮਾਜ ਦੇ ਵਿਕਾਸ ਵਿੱਚ ਇਲੈਕਟਰੋਨਿਕ ਮੀਡੀਆ ਦੇ ਯੋਗਦਾਨ ਬਾਰੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਡਾ. ਜਸਕਰਨ ਸਿੰਘ ਮਾਹਲ ਦੁਆਰਾ ਅਗਾਂਹਵਧੂ ਕਿਸਾਨ ਸ.ਮਹਿੰਦਰ ਸਿੰਘ ਗਰੇਵਾਲ ਦੁਆਰਾ ਲਿਖੀ ਗਈ ਕਿਤਾਬ ਅਤੇ ਪੀਏਯੂ ਕਿਸਾਨ ਕਲੱਬ ਦਾ ਕਲੰਡਰ ਰਿਲ਼ੀਜ਼ ਕੀਤੇ ਗਏ।

ਇਸ ਮੌਕੇ ਅਗਾਂਹਵਧੂ ਕਿਸਾਨ ਨਰਿੰਦਰ ਪੂਨੀਆ (ਹਰਿਆਣਾ) ਅਤੇ ਅਵਤਾਰ ਸਿੰਘ ਰਟੌਲ ਨੇ ਆਪਣੇ ਤਜਰਬੇ ਕਿਸਾਨਾਂ ਨਾਲ ਸਾਝੇ ਕੀਤੇ। ਸ. ਮਨਪ੍ਰੀਤ ਸਿੰਘ ਗਰੇਵਾਲ ਪ੍ਰਧਾਨ ਪੀਏਯੂ ਕਿਸਾਨ ਕਲੱਬ ਨੇ ਆਏ ਹੋਏ ਕਿਸਾਨ ਵੀਰਾਂ ਅਤੇ ਮਾਹਿਰਾਂ ਦਾ ਧੰਨਵਾਦ ਕੀਤਾ। ਸ੍ਰੀ ਰਵਿੰਦਰ ਭਲੂਰੀਆ ਨੇ ਆਉਣ ਵਾਲੇ ਮਹੀਨਿਆਂ ਵਿੱਚ ਲੱਗਣ ਵਾਲੇ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਦਿੱਤੀ।

ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਪੀਏਯੂ ਕਿਸਾਨ ਕਲੱਬ (ਲੇਡੀਜ਼ ਵਿੰਗ) ਦੀ ਮਹੀਨਾ ਵਾਰ ਕੈਂਪ ਕੈਰੋਂ ਕਿਸਾਨ ਘਰ ਪੀਏਯੂ ਵਿਖੇ ਆਯੋਜਿਤ ਹੋਇਆ ਜਿਸ ਵਿੱਚ 51 ਕਿਸਾਨ ਬੀਬੀਆਂ ਨੇ ਭਾਗ ਲਿਆ।ਇਸ ਮੌਕੇ ਡਾ. ਹਰਪ੍ਰੀਤ ਕੌਰ ਅਤੇ ਡਾ.ਪੂਨਮ ਬਖੇਤੀਆ (ਭੋਜਨ ਅਤੇ ਪੋਸ਼ਣ ਵਿਭਾਗ) ਨੇ ਅਲਸੀ ਦੀ ਪਿੰਨੀ, ਵੇਸਣ ਵਾਲੀ ਮੂੰਗਫਲੀ, ਪੌਸ਼ਟਿਕ ਟਿੱਕੀ, ਤਿਲਾਂ ਦੀ ਬਰਫ਼ੀ , ਤਿਲਾਂ ਦੀ ਗੱਚਕ ਅਤੇ ਮੂੰਗਫਲੀ ਦੀ ਬਰਫ਼ੇ ਬਾਰੇ ਜਾਣਕਾਰੀ ਸਾਂਝੀ ਕੀਤੀ ।ਉਨ੍ਹਾਂ ਕਿਸਾਨ ਬੀਬੀਆਂ ਨੂੰ ਸਰਦੀਆਂ ਦੇ ਮੌਸਮ ਵਿੱਚ ਘਰ ਵਿੱਚ ਬਣੀਆਂ ਹੋਈਆਂ ਮਠਿਆਈਆਂ ਅਤੇ ਹੋਰ ਪਕਵਾਨ ਵਰਤਣ ਦੀ ਸਲਾਹ ਦਿੱਤੀ।

Technology Marketing
and IPR Cell
  © Punjab Agricultural University Disclaimer | Privacy Policy | Contact Us