Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੀਏਯੂ ਨੇ ਮਿਰਚਾਂ ਅਤੇ ਪਿਆਜ਼ ਦੀਆਂ ਹਾਈਬ੍ਰਿਡ ਕਿਸਮਾਂ ਦੇ ਵਪਾਰੀਕਰਨ ਲਈ ਕੀਤਾ ਸਮਝੌਤਾ
19-12-2018 Read in English

ਅੱਜ ਪੀਏਯੂ ਵੱਲੋਂ ਮਿਰਚਾਂ ਦੀ ਵਿਕਸਿਤ ਹਾਈਬ੍ਰਿਡ ਕਿਸਮ ਸੀਐਚ-27 ਅਤੇ ਪਿਆਜ਼ ਦੀ ਕਿਸਮ ਪੀਆਰਓ-7 ਦੇ ਵਪਾਰੀਕਰਨ ਲਈ ਇੱਕ ਸਮਝੌਤੇ ਉਪਰ ਸਹੀ ਪਾਈ । ਇਹ ਸਮਝੌਤਾ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਉਤਰ ਖੇਤਰੀ ਖੋਜ ਕੰਪਲੈਕਸ ਪਟਨਾ, ਐਰੀਜ਼ੋਨਾ ਸੀਡਜ਼ ਪ੍ਰਈਵੇਟ ਲਿਮਿਟਡ ਪਿੰਡ ਇੰਦਰਪੁਰਾ, ਨਾਭਾ ਜ਼ਿਲ੍ਹਾ ਪਟਿਆਲਾ ਅਤੇ ਪੀਏਯੂ ਵਿਚਕਾਰ ਹੋਇਆ । ਪੀਏਯੂ ਵੱਲੋਂ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਸੰਬੰਧਿਤ ਫਰਮਾਂ ਵੱਲੋਂ ਡਾ. ਪ੍ਰਿਯ ਰਾਜਨ ਕੁਮਾਰ ਅਤੇ ਸ੍ਰੀ ਮੁਹੰਮਦ ਸ਼ਮਸ਼ਾਦ ਨੇ ਸਮਝੌਤੇ ਦੀਆਂ ਸ਼ਰਤਾਂ ਉਪਰ ਦਸਤਖਤ ਕੀਤੇ । ਵਧੀਕ ਨਿਰਦੇਸ਼ਕ ਖੋਜ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਪੀਏਯੂ ਨੇ ਹੁਣ ਤੱਕ ਸੀਐਚ-17 ਦੇ ਵਪਾਰੀਕਰਨ ਲਈ 13 ਸਮਝੌਤੇ ਕੀਤੇ ਹਨ । ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਅਜਮੇਰ ਸਿੰਘ ਢੱਟ ਨੇ ਪਿਆਜ਼ ਦੀ ਕਿਸਮ ਪੀਆਰਓ-7 ਦੀਆਂ ਖੂਬੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਛੇਤੀ ਪੱਕਣ ਵਾਲੀ ਅਤੇ ਗੂੜ੍ਹੇ ਲਾਲ ਗੰਢਿਆਂ ਵਾਲੀ ਕਿਸਮ ਹੈ ਜਿਸਦਾ ਔਸਤ ਝਾੜ 160 ਕੁਇੰਟਲ ਪ੍ਰਤੀ ਏਕੜ ਹੈ । ਪਿਆਜ਼ ਦੀ ਇਹ ਕਿਸਮ ਲੰਮੇ ਸਮੇਂ ਤੱਕ ਸਟੋਰ ਕੀਤੇ ਜਾਣ ਯੋਗ ਹੈ । ਸਹਾਇਕ ਸਬਜ਼ੀ ਕਿਸਮ ਸੁਧਾਰਕ ਸ੍ਰੀ ਸਲੇਸ਼ ਜਿੰਦਲ ਨੇ ਦੱਸਿਆ ਕਿ ਮਿਰਚਾਂ ਦੀ ਦੋਗਲੀ ਕਿਸਮ ਸੀਐਚ-27 ਪੱਤਾ ਲਪੇਟ ਵਿਸ਼ਾਣੂੰ ਦਾ ਸਾਹਮਣਾ ਕਰਨ ਦੇ ਯੋਗ ਹੈ । ਇਸ ਕਿਸਮ ਦੇ ਬੂਟੇ ਲੰਮੇ ਸਮੇਂ ਤੱਕ ਫ਼ਲ ਦਿੰਦੇ ਹਨ । ਇਸ ਦੇ ਫ਼ਲ ਹਲਕੇ ਹਰੇ, ਲੰਮੇ ਅਤੇ ਮੱਧਮ ਦਰਜ਼ੇ ਦੀ ਕੁੜੱਤਣ ਨਾਲ ਭਰਪੂਰ ਹੁੰਦੇ ਹਨ। ਇਸ ਦੇ ਫ਼ਲ ਦਰਮਿਆਨੀ ਲੰਬਾਈ ਵਾਲੇ, ਪਤਲੇ ਛਿੱਲੜ ਵਾਲੇ ਹੁੰਦੇ ਹਨ । ਇਸ ਕਿਸਮ ਦਾ ਔਸਤ ਝਾੜ 96 ਕੁਇੰਟਲ ਪ੍ਰਤੀ ਏਕੜ ਹੈ । ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਸੀਐਚ-27 ਵਧੇਰੇ ਝਾੜ ਦੇਣ ਵਾਲੀ ਕਿਸਮ ਹੈ, ਦੇਸ਼ ਦੇ ਉਤਰ-ਪੱਛਮੀ ਖੇਤਰ ਦੇ ਕਿਸਾਨ ਇਸਦੀ ਵੱਡੇ ਪੱਧਰ ਤੇ ਕਾਸ਼ਤ ਕਰ ਰਹੇ ਹਨ ।

ਅਡਜੰਕਟ ਪ੍ਰੋਫੈਸਰ ਡਾ. ਐਸ ਐਸ ਚਾਹਲ ਨੇ ਦੱਸਿਆ ਕਿ ਪੀਏਯੂ ਨੇ ਹੁਣ ਤੱਕ 43 ਤਕਨੀਕਾਂ ਦੇ ਵਿਕਾਸ ਲਈ 194 ਸਮਝੌਤੇ ਕੀਤੇ ਹਨ ਜਿਨ੍ਹਾਂ ਵਿੱਚ ਸਰ੍ਹੋਂ ਮਿਰਚ ਅਤੇ ਬੈਂਗਣ ਦੀ ਹਾਈਬ੍ਰਿਡ, ਜੈਵਿਕ ਖਾਦਾਂ, ਪੱਤਾ ਰੰਗ ਚਾਰਟ, ਪਾਣੀ ਪਰਖ ਕਿੱਟ, ਸੇਬ ਦਾ ਸਿਰਕਾ ਅਤੇ ਹੋਰ ਤਕਨੀਕਾਂ ਸ਼ਾਮਲ ਹਨ ।

Technology Marketing
and IPR Cell
  © Punjab Agricultural University Disclaimer | Privacy Policy | Contact Us