Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਅਫ਼ਗਾਨ ਦੇ ਡੈਲੀਗੇਟਾਂ ਲਈ ਪੀਏਯੂ ਨੇ ਲਗਾਇਆ ਬੀਜ ਉਤਪਾਦਨ ਸੰਬੰਧੀ ਵਿਸ਼ੇਸ਼ ਕੋਰਸ
13-12-2018 Read in English

ਪੀਏਯੂ ਨੇ 'ਖੁਸ਼ਕ ਖੇਤਰਾਂ ਵਿੱਚ ਖੇਤੀ ਖੋਜ ਦੇ ਅੰਤਰਰਾਸ਼ਟਰੀ ਕੇਂਦਰ' ਆਈ ਸੀ ਏ ਆਰ ਡੀ ਏ ਨਾਲ ਇੱਕ ਸੰਧੀ ਕੀਤੀ ਹੈ ਜਿਸ ਦੇ ਤਹਿਤ ਅਫਗਾਨੀ ਡੈਲੀਗੇਟਾਂ ਲਈ ਦੋ ਪੰਜ ਰੋਜ਼ਾ ਸਿਖਲਾਈ ਕੈਂਪ ਲਗਾਏ ਜਾਣੇ ਹਨ । ਇਹ ਸਿਖਲਾਈ ਕੈਂਪ 'ਸਬਜ਼ੀਆਂ ਤੇ ਫ਼ਲਾਂ ਦੇ ਬੀਜਾਂ ਦੀ ਸੈਪਲਿੰਗ ਦੀਆਂ ਵਿਧੀਆਂ' ਅਤੇ 'ਭਾਰਤ ਵਿੱਚ ਬੀਜ ਉਤਪਾਦਨ ਅਤੇ ਸਰਟੀਫਿਕੇਸ਼ਨ' ਸਿਰਲੇਖ ਹੇਠ ਨਿਰਦੇਸ਼ਕ ਬੀਜ ਦੇ ਦਫ਼ਤਰ ਵਿੱਚ 10 ਦਸੰਬਰ ਤੋਂ 14 ਦਸੰਬਰ ਤੱਕ ਲਗਾਏ ਜਾ ਰਹੇ ਹਨ । ਇਸ ਸਿਖਲਾਈ ਪ੍ਰੋਗਰਾਮ ਵਿੱਚ 14 ਅਫ਼ਗਾਨ ਡੈਲੀਗੇਟ ਭਾਗ ਲੈ ਰਹੇ ਹਨ । ਵਧੀਕ ਨਿਰਦੇਸ਼ਕ ਖੋਜ ਡਾ. ਕੇ ਐਸ ਥਿੰਦ ਨੇ ਇਸ ਕੈਂਪ ਦਾ ਉਦਘਾਟਨ ਕਰਦਿਆਂ ਉਚ ਪੱਧਰ ਦੇ ਪੌਸ਼ਟਿਕ ਭੋਜਨ ਲਈ ਚੰਗੇ ਮਿਆਰ ਦੇ ਬੀਜਾਂ ਮਹੱਤਵ ਉਪਰ ਚਾਨਣਾ ਪਾਇਆ । ਉਹਨਾਂ ਨੇ ਬੀਜ ਉਤਪਾਦਨ ਦੇ ਨਾਲ-ਨਾਲ ਉਹਨਾਂ ਦੇ ਪ੍ਰਮਾਣੀਕਰਨ ਲਈ ਸਰਟੀਫਿਕੇਸ਼ਨ ਦੀ ਪ੍ਰਕਿਰਿਆ ਬਾਰੇ ਵੀ ਗੱਲ ਕੀਤੀ । ਆਈ ਸੀ ਏ ਆਰ ਡੀ ਏ ਦੇ ਅਧਿਕਾਰੀ ਡਾ. ਸੇਨਦਾਸ ਨੇ ਵੱਧ ਝਾੜ ਵਾਲੀਆਂ ਕਿਸਮਾਂ ਦੇ ਬੀਜ ਉਤਪਾਦਨ ਲਈ ਪੀਏਯੂ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸ਼ਾ ਕਰਦਿਆਂ ਇਹਨਾਂ ਬੀਜਾਂ ਦੇ ਕਿਸਾਨਾਂ ਲਈ ਉਪਲੱਬਧ ਹੋਣ ਨੂੰ ਸ਼ੁਭ ਸ਼ਗਨ ਕਿਹਾ ।

ਇਸ ਤੋਂ ਪਹਿਲਾਂ ਸਹਿਯੋਗੀ ਨਿਰਦੇਸ਼ਕ ਬੀਜ ਡਾ. ਤਰਸੇਮ ਸਿੰਘ ਢਿੱਲੋਂ ਨੇ ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਸਿਖਿਆਰਥੀਆਂ ਦਾ ਸਵਾਗਤ ਕੀਤਾ । ਉਹਨਾਂ ਨੇ ਕਿਸਾਨਾਂ ਦੀ ਆਰਥਿਕ ਦਸ਼ਾ ਦੇ ਸੁਧਾਰ ਅਤੇ ਖੇਤੀ ਵਿੱਚੋਂ ਵਧੇਰੇ ਮੁਨਾਫ਼ੇ ਲਈ ਚੰਗੀ ਪੱਧਰ ਦੇ ਬੀਜਾਂ ਦੇ ਉਤਪਾਦਨ ਦੀ ਭੂਮਿਕਾ ਬਾਰੇ ਰੋਸ਼ਨੀ ਪਾਈ । ਇਸ ਸਿਖਲਾਈ ਕੈਂਪ ਦੇ ਉਦੇਸ਼ ਬਾਰੇ ਗੱਲ ਕਰਦਿਆਂ ਉਹਨਾਂ ਨੇ ਚੰਗੀ ਕਿਸਮ ਦੇ ਬੀਜਾਂ ਦੇ ਉਤਪਾਦਨ ਦੀ ਪ੍ਰਕਿਰਿਆ ਬਾਰੇ ਵੀ ਵਿਸਥਾਰ ਨਾਲ ਗੱਲ ਕੀਤੀ । ਸਬਜ਼ੀ ਬੀਜਾਂ ਦੇ ਸੀਨੀਅਰ ਵਿਗਿਆਨੀ ਡਾ. ਰਾਜਿੰਦਰ ਸਿੰਘ ਨੇ ਇਸ ਖੇਤਰ ਵਿੱਚ ਪੀਏਯੂ ਵੱਲੋਂ ਕੀਤੀਆਂ ਪ੍ਰਾਪਤੀਆਂ ਦੀ ਚਰਚਾ ਕੀਤੀ ।

ਡਾ. ਗੌਰਵ ਖੋਸਲਾ ਨੇ ਸਭ ਦਾ ਧੰਨਵਾਦ ਕਰਦਿਆਂ ਇਸ ਸਿਖਲਾਈ ਕੈਂਪ ਨੂੰ ਅਫਗਾਨਿਸਤਾਨ ਵਿੱਚ ਚੰਗੀ ਕਿਸਮ ਦੇ ਬੀਜ ਉਤਪਾਦਨ ਲਈ ਲਾਭਕਾਰੀ ਹੋਣ ਤੇ ਆਸ ਪ੍ਰਗਟ ਕੀਤੀ ।

Technology Marketing
and IPR Cell
  © Punjab Agricultural University Disclaimer | Privacy Policy | Contact Us