Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਫੁੱਲਾਂ ਦੀ ਖੇਤੀ ਨੂੰ ਵਪਾਰਕ ਪੱਧਰ ਤੇ ਕਰਨਾ ਸਮੇਂ ਦੀ ਲੋੜ : ਡਾ. ਮਾਹਲ; ਪੀਏਯੂ ਵਿੱਚ ਦੋ ਰੋਜ਼ਾ ਗੁਲਦਾਉਦੀ ਸ਼ੋਅ ਸਮਾਪਤ
29-11-2018 Read in English

ਪੀਏਯੂ ਵਿੱਚ ਦੋ ਦਿਨਾਂ ਗੁਲਦਾਉਦੀ ਸ਼ੋਅ ਅੱਜ ਫੁੱਲ ਪ੍ਰੇਮੀਆਂ ਅਤੇ ਦਰਸ਼ਕਾਂ ਦੇ ਮਨਾਂ ਵਿੱਚ ਆਪਣੀ ਰੰਗੀਨ ਯਾਦ ਛੱਡਦਾ ਸਮਾਪਤ ਹੋ ਗਿਆ । ਇਹ ਸ਼ੋਅ ਫਲੋਰੀਕਲਚਰ ਐਂਡ ਲੈਂਡਸਕੇਪਿੰਗ ਵਿਭਾਗ ਵੱਲੋਂ ਅਸਟੇਟ ਆਰਗੇਨਾਈਜ਼ੇਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ । ਇਸ ਸ਼ੋਅ ਵਿੱਚ 14 ਵੱਖ-ਵੱਖ ਵਰਗਾਂ ਵਿੱਚ ਨਿੱਜੀ ਅਤੇ ਅਦਾਰਿਆਂ ਵੱਲੋਂ ਗੁਲਦਾਉਦੀ ਦੇ ਮੁਕਾਬਲੇ ਵਿੱਚ ਦਾਖਲੇ ਹੋਏ । ਇਸ ਮੁਕਾਬਲੇ ਵਿੱਚ 11 ਪਹਿਲੇ ਇਨਾਮ 17 ਦੂਜੇ ਇਨਾਮ ਅਤੇ 10 ਤੀਜੇ ਇਨਾਮ ਦਿੱਤੇ ਗਏ । ਮਹਿੰਦਰਪਾਲ ਸਿੰਘ ਦਾ ਗੁਲਦਾਉਦੀ ਦਾ ਗਮਲਾ ਸ਼ੋਅ ਦਾ ਸਰਵੋਤਮ ਗਮਲਾ ਐਲਾਨਿਆ ਗਿਆ ।

ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਗੁਲਦਾਉਦੀ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡੇ । ਡਾ. ਮਾਹਲ ਨੇ ਇਸ ਮੌਕੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪੀਏਯੂ ਵੱਲੋਂ ਖੇਤੀ ਅਤੇ ਬਾਗਬਾਨੀ ਦੇ ਵਿਕਾਸ ਦੁਆਰਾ ਰਾਸ਼ਟਰੀ ਪੱਧਰ ਤੇ ਖੇਤੀ ਵਿਭਿੰਨਤਾ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਡਾ. ਮਾਹਲ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਫੁੱਲਾਂ ਦੀ ਖੇਤੀ ਨੂੰ ਵਪਾਰਕ ਪੱਧਰ ਤੇ ਕਰਨ ਲਈ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਨਾਲ ਸੰਪਰਕ ਬਨਾਉਣ ਲਈ ਕਿਹਾ। ਉਹਨਾਂ ਨੇ ਇਹ ਵੀ ਕਿਹਾ ਕਿ ਫੁੱਲਾਂ ਦੀ ਮੰਗ ਤਿਉਹਾਰਾਂ ਦੇ ਮੌਸਮ ਵਿੱਚ ਵਿਸ਼ੇਸ਼ ਤੌਰ ਤੇ ਵਧ ਜਾਂਦੀ ਹੈ । ਇਸ ਲਈ ਫੁੱਲਾਂ ਦੀ ਖੇਤੀ ਕਰਨ ਵਾਲਿਆਂ ਨੂੰ ਹੋਰ ਜ਼ੋਰ ਸ਼ੋਰ ਨਾਲ ਆਪਣੇ ਕਾਰਜ ਵਿੱਚ ਲੀਨ ਹੋਣਾ ਚਾਹੀਦਾ ਹੈ । ਪਸਾਰ ਸਿੱਖਿਆ ਵੱਲੋਂ ਫੁੱਲਾਂ ਦੀ ਖੇਤੀ ਦੇ ਸੰਬੰਧ ਵਿੱਚ ਚਲਾਏ ਜਾਂਦੇ ਸਰਟੀਫਿਕੇਟ ਕੋਰਸ ਬਾਰੇ ਵੀ ਉਹਨਾਂ ਨੇ ਵਿਸ਼ੇਸ਼ ਜਾਣਕਾਰੀ ਮੁਕਾਬਲੇ ਵਿੱਚ ਭਾਗ ਲੈਣ ਵਾਲਿਆਂ ਨੂੰ ਦਿੱਤੀ । ਵਿਭਾਗ ਦੇ ਮੁਖੀ ਡਾ. ਐਚ ਐਸ ਗਰੇਵਾਲ ਨੇ ਸਭ ਦਰਸ਼ਕਾਂ ਅਧਿਆਪਕਾਂ, ਵਿਦਿਆਰਥੀਆਂ ਅਤੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਨਿੱਜੀ ਅਤੇ ਅਦਾਰਿਆਂ ਦੇ ਪ੍ਰਤੀਨਿਧਾਂ ਦਾ ਧੰਨਵਾਦ ਕੀਤਾ । ਉਹਨਾਂ ਨੇ ਇਹ ਵੀ ਕਿਹਾ ਕਿ ਫਰਵਰੀ 2019 ਦੇ ਆਖਰੀ ਹਫ਼ਤੇ ਸਲਾਨਾ ਫੁੱਲਾਂ ਦਾ ਸ਼ੋਅ ਲਗਾਇਆ ਜਾਵੇਗਾ ਜਿਸ ਵਿੱਚ ਬਸੰਤ ਰੁੱਤ ਦੇ ਵੱਖ-ਵੱਖ ਫੁੱਲਾਂ ਦੀ ਨੁਮਾਇਸ਼ ਹੋਵੇਗੀ ।

Technology Marketing
and IPR Cell
  © Punjab Agricultural University Disclaimer | Privacy Policy | Contact Us