Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਫ਼ਲਾਂ ਦੇ ਸਿਰਕੇ ਅਤੇ ਸੁਪਰ ਐਸ ਐਮ ਐਸ ਤਕਨੀਕ ਦੇ ਪਸਾਰ ਲਈ ਪੀਏਯੂ ਨੇ ਕੀਤੀ ਇਕ ਹੋਰ ਸੰਧੀ
29-11-2018 Read in English

ਪੀਏਯੂ ਲੁਧਿਆਣਾ ਵੱਲੋਂ ਵਿਕਸਿਤ ਤਕਨੀਕਾਂ ਦੇ ਵਿਸਥਾਰ ਲਈ ਅੱਜ ਦੋ ਸੰਧੀਆਂ ਤੇ ਦਸਤਖਤ ਕੀਤੇ ਗਏ । ਇਹ ਤਕਨੀਕਾਂ ਵਿੱਚੋਂ ਪਹਿਲੀ ਫ਼ਲਾਂ ਤੋਂ ਸਿਰਕਾ ਤਿਆਰ ਕਰਨ ਦੀ ਵਿਧੀ ਹੈ ਅਤੇ ਦੂਜੀ ਝੋਨੇ ਦੀ ਵਾਢੀ ਸਮੇਂ ਕੰਬਾਈਨ ਹਾਰਵੈਸਟਰ ਨਾਲ ਲਗਾਇਆ ਜਾਂਦਾ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਹੈ । ਇਹ ਦੋਵੇਂ ਸਮਝੌਤੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਦੀ ਹਾਜ਼ਰੀ ਵਿੱਚ ਨਿਰਦੇਸ਼ਕ ਖੋਜ ਡਾ.ਨਵਤੇਜ ਸਿੰਘ ਬੈਂਸ ਵੱਲੋਂ ਦਸਤਖਤ ਕੀਤੇ ਗਏ । ਸਮਝੌਤੇ ਕਰਨ ਵਾਲੀਆਂ ਫਰਮਾਂ ਹਿੱਲ ਰੂਟ, ਆਈਐਮਈ, ਮਾਨੇਸਰ, ਗੁੜਗਾਓਂ ਅਤੇ ਅਰਜਨ ਐਗਰੀ ਵਰਕਸ ਨਾਭਾ ਰੋਡ, ਅਮਲੋਹ ਹਨ । ਇਹਨਾਂ ਫਰਮਾਂ ਵੱਲੋਂ ਉਹਨਾਂ ਦੇ ਅਧਿਕਾਰੀਆਂ ਸ੍ਰੀ ਸ਼ਮਿੰਦਰ ਸਿੰਘ ਬਰਾੜ ਅਤੇ ਸ੍ਰੀ ਰਾਮ ਸਰੂਪ ਨੇ ਸਹੀਆਂ ਪਾਈਆਂ । ਸੀਨੀਅਰ ਮਾਈਕ੍ਰੋਬਾਇਲੋਜਿਸਟ ਡਾ. ਜੀ ਐਸ ਕੋਚਰ ਨੇ ਦੱਸਿਆ ਕਿ ਮਾਈਕ੍ਰੋਬਾਇਆਲੋਜੀ ਵਿਭਾਗ ਫ਼ਲਾਂ ਦੇ ਸਿਰਕੇ ਦੀ ਖੋਜ ਨਾਲ ਸਰਗਰਮੀ ਨਾਲ ਜੁੜਿਆ ਰਿਹਾ ਹੈ । ਗੰਨੇ, ਅੰਗੂਰ ਅਤੇ ਸੇਬ ਦੇ ਰਸ ਤੋਂ ਸਿਰਕਾ ਤਿਆਰ ਕਰਨ ਦੀ ਤਕਨੀਕ ਪੀਏਯੂ ਨੇ ਵਿਕਸਿਤ ਕੀਤੀ ਹੈ ਜਿਸਨੂੰ ਹੁਣ ਪਸਾਰਿਆ ਜਾ ਰਿਹਾ ਹੈ । ਉਹਨਾਂ ਇਹ ਵੀ ਕਿਹਾ ਕਿ ਵਿਭਾਗ ਦਾ ਜ਼ੋਰ ਹੁਣ ਰਵਾਇਤੀ ਫ਼ਲਾਂ ਤੋਂ ਕੁਦਰਤੀ ਤਰੀਕੇ ਨਾਲ ਸਿਰਕਾ ਤਿਆਰ ਕਰਨ ਵੱਲ ਹੈ ਤਾਂ ਕਿ ਬਾਗਬਾਨੀ ਉਤਪਾਦਨ ਵਿੱਚ ਮੁੱਲ ਵਾਧਾ ਕੀਤਾ ਜਾ ਸਕੇ ।

ਵਧੀਕ ਨਿਰਦੇਸ਼ਕ ਖੋਜ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਸਿੰਥੈਟਿਕ ਸਿਰਕੇ ਦੀ ਥਾਂ ਕੁਦਰਤੀ ਅਤੇ ਪੌਸ਼ਟਿਕ ਸਿਰਕਾ ਤਿਆਰ ਕਰਨ ਦੀ ਤਕਨੀਕ ਨੂੰ ਪਸਾਰਿਆ ਜਾਵੇ । ਉਹਨਾਂ ਇਹ ਵੀ ਦੱਸਿਆ ਕਿ ਸੁਪਰ ਐਸਐਮਐਸ ਤਕਨੀਕ ਦੇ ਪਸਾਰ ਲਈ ਹੁਣ ਤੱਕ 120 ਸਮਝੌਤੇ ਕੀਤੇ ਹਨ । ਐਡਜੰਕਟ ਪ੍ਰੋਫੈਸਰ ਡਾ. ਐਸ ਐਸ ਚਾਹਲ ਦੱਸਿਆ ਕਿ ਪੀਏਯੂ ਨੇ 42 ਤਕਨੀਕਾਂ ਦੇ ਪਸਾਰ ਲਈ 188 ਸੰਧੀਆਂ ਤੇ ਦਸਤਖਤ ਕੀਤੇ ਹਨ ਜਿਨ੍ਹਾਂ ਵਿੱਚ ਸਰ੍ਹੋਂ ਦੀ ਹਾਈਬ੍ਰਿਡ ਕਿਸਮ, ਮਿਰਚਾਂ, ਬੈਂਗਣ, ਜੈਵਿਕ ਖਾਦਾਂ, ਪੱਤਾ ਰੰਗ ਚਾਰਗ, ਪਾਣੀ ਪਰਖ ਕਿੱਟ ਪ੍ਰਮੁੱਖ ਹਨ । ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਸਹਾਇਕ ਇੰਜਨੀਅਰ ਡਾ. ਮਨਪ੍ਰੀਤ ਸਿੰਘ ਨੇ ਪੀਏਯੂ ਸੁਪਰ ਐਸਐਮਐਸ ਦੀ ਵਰਤੋਂ ਨਾਲ ਪਰਾਲੀ ਦੀ ਸਾਂਭ-ਸੰਭਾਲ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ, ਡੀਨ ਪੋਸਟ ਗ੍ਰੈਜਏਟ ਸਟੱਡੀਜ਼ ਡਾ. ਜੀ ਕੇ ਸਾਂਘਾ, ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮੁਖੀ ਡਾ. ਸ਼ੰਮੀ ਕਪੂਰ ਵਿਸ਼ੇਸ਼ ਤੌਰ ਤੇ ਮੌਜੂਦ ਸਨ ।

Technology Marketing
and IPR Cell
  © Punjab Agricultural University Disclaimer | Privacy Policy | Contact Us