Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਆਲੂਆਂ ਦੇ ਪਿਛੇਤੇ ਝੁਲਸ ਰੋਗ ਤੋਂ ਕਿਸਾਨ ਸੁਚੇਤ ਰਹਿਣ-ਪੀਏਯੂ ਮਾਹਿਰ; ਚੱਲ ਰਿਹਾ ਮੌਸਮ ਇਸ ਰੋਗ ਲਈ ਅਨੁਕੂਲ ਹੈ
21-11-2018 Read in English

ਪੀਏਯੂ ਦੇ ਪੌਦਾ ਰੋਗ ਵਿਭਾਗ ਵੱਲੋਂ ਬੀਤੇ ਦਿਨੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਰਾਜਪੁਰ ਭਾਈਆ ਅਤੇ ਰਿਹਾਣਾਂ ਜੱਟਾਂ ਦੇ ਕੁਝ ਕੁ ਖੇਤਾਂ ਵਿੱਚ ਕੀਤੇ ਗਏ ਤਾਜ਼ਾ ਸਰਵੇਖਣ ਦੌਰਾਨ ਝੁਲਸ ਰੋਗ ਦਾ ਹਮਲਾ ਵੇਖਣ ਨੂੰ ਮਿਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੌਦਾ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਤਾਪਮਾਨ ਅਤੇ ਨਮੀ ਦੇ ਅਨੁਕੂਲ ਮੌਸਮੀ ਹਾਲਾਤ ਆਲੂਆਂ ਦੇ ਪਿਛੇਤੇ ਝੁਲਸ ਨੂੰ ਵਧਾਉਣ ਵਿੱਚ ਬੜੀ ਹੀ ਅਹਿਮ ਭੂਮਿਕਾ ਅਦਾ ਕਰਦੇ ਹਨ। ਪਿਛਲੇ 5-7 ਦਿਨਾਂ ਦੌਰਾਨ ਮੌਸਮ ਆਲੂਆਂ ਦੇ ਝੁਲਸ ਰੋਗ ਲਈ ਅਨੁਕੂਲ ਬਣਦਾ ਜਾ ਰਿਹਾ ਹੈ। ਚੱਲ ਰਹੇ ਮੌਸਮ ਵਿੱਚ ਤਾਪਮਾਨ 10-26 ਡਿਗਰੀ ਸੈਂਟੀਗ੍ਰੇਡ ਅਤੇ ਹਵਾ ਵਿੱਚ ਨਮੀ ਦੀ ਮਾਤਰਾ 60-90 ਪ੍ਰਤੀਸ਼ਤ ਹੋਣ ਕਾਰਨ ਝੁਲਸ ਰੋਗ ਦੇ ਸ਼ੁਰੂਆਤੀ ਲੱਛਣ ਨਜ਼ਰ ਆ ਸਕਦੇ ਹਨ।

ਉਹਨਾਂ ਨੇ ਦੱਸਿਆ ਕਿ ਜੇਕਰ ਸਰਦੀ ਦੇ ਮੌਸਮ ਦੌਰਾਨ ਮੀਂਹ ਪੈਂਦਾ ਹੈ ਜਾਂ ਦਿਨ ਵੇਲੇ ਬੱਦਲਵਾਈ ਅਤੇ ਧੁੰਦ ਪਵੇ ਅਤੇ ਤਾਪਮਾਨ 10-20 ਡਿਗਰੀ ਸੈਂਟੀਗ੍ਰੇਡ ਹੋਵੇ ਤਾਂ ਪਿਛੇਤੇ ਝੁਲਸ ਰੋਗ ਦੇ ਹਮਲੇ ਦਾ ਅਚਾਨਕ ਵਾਧਾ ਹੋ ਸਕਦਾ ਹੈ, ਕਿਉਂਕਿ ਪੰਜਾਬ ਵਿੱਚ ਬੀਜੀਆਂ ਜਾਣ ਵਾਲੀਆਂ ਆਲੂਆਂ ਦੀਆਂ ਕਿਸਮਾਂ ਵਿੱਚ ਇਸ ਬਿਮਾਰੀ ਦੇ ਰੋਗ ਦਾ ਟਾਕਰਾ ਕਰਨ ਦੀ ਬਹੁਤੀ ਸਮਰੱੱਥਾ ਨਹੀਂ ਹੈ।

ਡਾ. ਨਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਪਿਛੇਤੇ ਝੁਲਸ ਰੋਗ ਤੋਂ ਬਚਾਅ ਲਈ ਕਿਸਾਨ ਵੀਰ ਲਗਾਤਾਰ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣ ਅਤੇ ਪੀਏਯੂ ਵੱਲੋਂ ਸਿਫ਼ਾਰਸ਼ ਕੀਤੇ ਉਲੀਨਾਸ਼ਕ ਜਿਵੇਂ ਕਿ ਇਡੋਫਿਲ ਐਮ-45/ਐਂਟਰਾਕੋਲ/ਮਾਸ ਐਮ-45/ਮਾਰਕਜ਼ੇਬ/ਕਵਚ 500-700 ਗ੍ਰਾਮ ਜਾਂ ਮਾਰਕ ਕਾਪਰ/ਕਾਪਰਆਕਸੀਕਲੋਰਾਈਡ 50 ਡਬਲਯੂ ਪੀ 750-1000 ਗ੍ਰਾਮ ਪ੍ਰਤੀ ਏਕੜ 250-350 ਲਿਟਰ ਪਾਣੀ ਵਿੱਚ ਘੋਲ ਕੇ 7 ਦਿਨਾਂ ਦੇ ਵਕਫੇ ਤੇ ਛਿੜਕਾਅ ਕਰਨ।

Technology Marketing
and IPR Cell
  © Punjab Agricultural University Disclaimer | Privacy Policy | Contact Us