Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਮੌਸਮ ਦੀ ਭਵਿੱਖਬਾਣੀ ਦੀਆਂ ਨਵੀਨ ਤਕਨੀਕਾਂ ਬਾਰੇ ਸੈਮੀਨਾਰ
21-11-2018 Read in English

ਪੀਏਯੂ ਦੇ ਖੇਤੀ ਵਿਗਿਆਨ ਵਿਭਾਗ ਨੇ ਖੇਤੀ ਮੌਸਮ ਵਿਗਿਆਨੀਆਂ ਦੀ ਸੰਸਥਾ ਦੇ ਲੁਧਿਆਣਾ ਚੈਪਟਰ ਦੇ ਸਹਿਯੋਗ ਨਾਲ 'ਮੌਸਮ ਦੀ ਭਵਿੱਖਬਾਣੀ ਦੀਆਂ ਨਵੀਨ ਤਕਨੀਕਾਂ' ਬਾਰੇ ਇੱਕ ਸੈਮੀਨਾਰ ਕਰਵਾਇਆ । ਇਸ ਸੈਮੀਨਾਰ ਵਿੱਚ ਨਿਰਦੇਸ਼ਕ ਮੌਸਮ ਵਿਭਾਗ ਡਾ. ਆਨੰਦ ਸ਼ਰਮਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ । ਖੇਤੀਬਾੜੀ ਕਾਲਜ ਦੇ ਡੀਨ ਡਾ. ਸੁਰਿੰਦਰ ਸਿੰਘ ਕੁੱਕਲ ਇਸ ਭਾਸ਼ਣ ਦੌਰਾਨ ਮੁੱਖ ਮਹਿਮਾਨ ਸਨ । ਵਿਭਾਗ ਦੇ ਮੁਖੀ ਡਾ. ਪ੍ਰਭਜੋਤ ਕੌਰ ਸਿੱਧੂ ਨੇ ਡਾ. ਆਨੰਦ ਸ਼ਰਮਾ ਦਾ ਸਵਾਗਤ ਕਰਦਿਆਂ ਉਹਨਾਂ ਦੀ ਜਾਣ-ਪਛਾਣ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਕਰਵਾਈ ।

ਡਾ. ਆਨੰਦ ਸ਼ਰਮਾ ਨੇ ਆਪਣੇ ਭਾਸ਼ਣ ਵਿੱਚ ਮੌਸਮ ਦੀ ਭਵਿੱਖਬਾਣੀ ਨਾਲ ਸੰਬੰਧਤ ਨਵੀਆਂ ਤਕਨੀਕਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ । ਉਹਨਾਂ ਨੇ ਸਰੋਤਿਆਂ ਨੂੰ ਨਵੇਂ ਭਵਿੱਖਬਾਣੀ ਯੰਤਰਾਂ ਜਿਵੇਂ ਸੈਟਲਾਈਟ ਤਸਵੀਰਾਂ, ਡੌਪਲਰ ਰਾਡਾਰ ਅਤੇ ਸੂਖਮ ਮੌਸਮ ਮਾਡਲ ਉਤਪਾਦ ਆਦਿ ਦਾ ਪ੍ਰਦਰਸ਼ਨ ਕਰਕੇ ਦਿਖਾਇਆ । ਐਗਰੋ ਐਡਵਾਇਜ਼ਰੀ ਸੇਵਾ ਲਈ ਵਰਤੇ ਜਾਣ ਵਾਲੇ ਵੱਖ-ਵੱਖ ਯੰਤਰਾਂ ਬਾਰੇ ਉਹਨਾਂ ਨੇ ਤਾਪਮਾਨ, ਮੀਂਹ ਅਤੇ ਬੱਦਲਾਂ ਦੀ ਭਵਿੱਖਬਾਣੀ ਸੰਬੰਧੀ ਨਵੀਨ ਜਾਣਕਾਰੀ ਪੇਸ਼ ਕੀਤੀ ਅਤੇ ਨਾਲ ਹੀ ਡਾ. ਸ਼ਰਮਾ ਨੇ ਮੌਸਮ ਦੀ ਭਵਿੱਖਬਾਣੀ ਦਾ ਖੇਤੀ ਖੇਤਰ ਵਿੱਚ ਮਹੱਤਵ ਵੀ ਵਿਸ਼ੇਸ਼ ਰੂਪ ਵਿੱਚ ਆਪਣੇ ਭਾਸ਼ਣ ਵਿੱਚ ਪ੍ਰਗਟ ਕੀਤਾ। ਇਸ ਦੌਰਾਨ ਸਰੋਤਿਆਂ ਵੱਲੋਂ ਪੁੱਛੇ ਗਏ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਾਹਿਰ ਵਿਗਿਆਨੀ ਨੇ ਬਹੁਤ ਸੂਝ ਨਾਲ ਦਿੱਤੇ ।

Technology Marketing
and IPR Cell
  © Punjab Agricultural University Disclaimer | Privacy Policy | Contact Us