Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਸਹਿਕਾਰੀ ਸਭਾਵਾਂ ਦੇ 65ਵੇਂ ਹਫ਼ਤਾ ਜਸ਼ਨ ਪੀਏਯੂ ਵਿੱਚ ਆਰੰਭ ਹੋਏ
14-11-2018 Read in English

ਪੀਏਯੂ ਦੇ ਡਾ. ਮਨਮੋਹਨ ਸਿੰਘ ਮੈਮੋਰੀਅਲ ਆਡੀਟੋਰੀਅਮ ਵਿੱਚ ਸਹਿਕਾਰੀ ਸਭਾਵਾਂ ਦੇ 65ਵੇਂ ਹਫ਼ਤਾ ਜਸ਼ਨ ਅੱਜ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ੁਰੂ ਹੋਏ । ਇਸ ਵਿੱਚ ਸਰਕਾਰੀ ਅਤੇ ਸਹਿਕਾਰੀ ਖੇਤਰ ਦੀਆਂ ਉਘੀਆਂ ਹਸਤੀਆਂ ਸ਼ਾਮਲ ਹੋਈਆਂ ।

ਮੁੱਖ ਮਹਿਮਾਨ ਦੇ ਤੌਰ ਤੇ ਮਹਾਂਰਾਸ਼ਟਰ ਸਰਕਾਰ ਦੇ ਕੱਪੜਾ ਵਪਾਰ ਅਤੇ ਸਹਿਕਾਰੀ ਮੰਤਰੀ ਸ੍ਰੀ ਸੁਭਾਸ਼ ਦੇਸ਼ਮੁਖ ਅਤੇ ਪੰਜਾਬ ਦੇ ਕਾਰਪੋਰੇਸ਼ਨ ਅਤੇ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਸ਼ਾਮਿਲ ਸਨ । ਸ੍ਰੀ ਦੇਸ਼ਮੁਖ ਨੇ ਮਹਾਤਮਾ ਗਾਂਧੀ ਦੇ ਪ੍ਰਸਿੱਧ ਕਥਨ 'ਭਾਰਤ ਪਿੰਡਾਂ ਵਿੱਚ ਵਸਦਾ ਹੈ' ਨੂੰ ਆਧਾਰ ਬਣਾ ਕੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਦੀ ਲੋੜ ਹੈ ਕਿ ਪਿੰਡਾਂ ਦੀ ਜਵਾਨੀ ਨੂੰ ਨਵੇਂ ਰੁਜ਼ਗਾਰ ਪੈਦਾ ਕਰਕੇ ਬਚਾਇਆ ਜਾਵੇ । ਇਸ ਸੰਬੰਧ ਵਿੱਚ ਸਹਿਕਾਰੀ ਸਭਾਵਾਂ ਵੱਖ-ਵੱਖ ਖੇਤਰ ਜਿਵੇਂ ਪਸ਼ੂ ਪਾਲਣ, ਬੁਣਕਰ ਉਦਯੋਗ, ਭੋਜਨ ਪ੍ਰੋਸੈਸਿੰਗ, ਕੀਟ ਨਾਸ਼ਕ ਆਦਿ ਦੇ ਰੂਪ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ । ਸ੍ਰੀ ਦੇਸ਼ਮੁਖ ਨੇ ਭਾਰਤ ਦੀ ਜਨਸੰਖਿਆ ਨੂੰ ਉਸਦੀ ਸਭ ਤੋਂ ਵੱਡੀ ਸ਼ਕਤੀ ਕਿਹਾ ਅਤੇ ਸਾਡੇ ਖੇਤ ਉਤਪਾਦਨ ਦਾ ਵੱਡਾ ਹਿੱਸਾ ਜਨਸੰਖਿਆ ਦੀ ਖੁਰਾਕ ਦੇ ਰੂਪ ਵਿੱਚ ਵਰਤਣ ਲਈ ਸਹਿਕਾਰੀ ਸਭਾਵਾਂ ਨੂੰ ਅਪੀਲ ਕੀਤੀ । ਇਸ ਕਾਰਜ ਲਈ ਜਿਹੜੇ ਕਿਸਾਨ ਫ਼ਸਲ ਉਤਪਾਦਨ ਦੇ ਵਪਾਰੀਕਰਨ ਅਤੇ ਪ੍ਰੋਸੈਸਿੰਗ ਨਾਲ ਜੁੜੇ ਹਨ ਉਹਨਾਂ ਦੀ ਸਹਾਇਤਾ ਕਰਨੀ ਅੱਜ ਦੇ ਸਮੇਂ ਦੀ ਲੋੜ ਹੈ । ਉਹਨਾਂ ਨੇ ਮਹਾਂਰਾਸ਼ਟਰ ਦੇ ਖੰਡ ਉਦਯੋਗ ਦੀ ਉਦਾਹਰਣ ਦਿੱਤੀ ਜੋ ਸਹਿਕਾਰੀ ਸਭਾ ਦੇ ਅੰਦੋਲਨ ਵਜੋਂ ਹੋਂਦ ਵਿੱਚ ਆਇਆ ਹੈ । ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਅਤੇ ਮਹਾਂਰਾਸ਼ਟਰ ਸਾਂਝੇ ਤੌਰ ਤੇ ਸਹਿਕਾਰੀ ਸਭਾਵਾਂ ਦੇ ਖੇਤਰ ਵਿੱਚ ਕੰਮ ਕਰਕੇ ਇਸ ਦੇਸ਼ ਵਿੱਚ ਕ੍ਰਾਂਤੀਕਾਰੀ ਤਰੀਕੇ ਨਾਲ ਵਿਕਾਸ ਕਰ ਸਕਦੇ ਹਨ । ਸ੍ਰੀ ਦੇਸ਼ਮੁਖ ਨੇ ਰਾਜ ਦੇ ਕਿਸਾਨਾਂ ਵੱਲੋਂ ਸਹਿਕਾਰੀ ਸਭਾਵਾਂ ਰਾਹੀਂ ਪੈਦਾ ਕੀਤੇ ਉਤਪਾਦ ਹਲਦੀ, ਗੁੜ, ਸ਼ੱਕਰ, ਲਸਣ, ਮਸਾਲਾ ਆਦਿ ਵਿਕਰੀ ਲਈ ਜਾਰੀ ਕੀਤੇ । ਇਹ ਉਤਪਾਦ ਪੰਜਾਬ ਮਾਰਕਫੈਡ ਵੱਲੋਂ ਵਿਕਰੀ ਲਈ ਮਹਾਂਰਾਸ਼ਟਰ ਵਿੱਚ ਵੀ ਜਾਰੀ ਕੀਤੇ ਜਾਣਗੇ । ਪੰਜਾਬ ਦੇ ਜੇਲ ਅਤੇ ਕਾਰਪੋਰੇਸ਼ਨ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਹਿਕਾਰੀ ਸਭਾਵਾਂ ਦੀ ਲਹਿਰ ਲੋਕਾਂ ਨਾਲ ਸਿੱਧੇ ਤੌਰ ਤੇ ਜੁੜੀ ਹੋਈ ਹੈ ਇਸ ਲਈ ਇਸ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਹਨਾਂ ਨੇ ਕਿਸਾਨਾਂ ਨੂੰ ਵੱਖ-ਵੱਖ ਵਿਭਾਗਾਂ ਵੱਲੋਂ ਚਲਾਏ ਜਾਣ ਵਾਲੇ ਸਿਖਲਾਈ ਪ੍ਰੋਗਰਾਮਾਂ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਅਗਲੇ ਸਹਿਕਾਰੀ ਹਫ਼ਤਾ ਜਸ਼ਨ ਪਿੰਡ ਪੱਧਰ ਤੇ ਮਨਾਏ ਜਾਣ ਦੀ ਗੱਲ ਕਹੀ ਜਿਸ ਨਾਲ ਪਿੰਡਾਂ ਦਾ ਸਹਿਕਾਰੀ ਢਾਂਚਾ ਹੋਰ ਮਜ਼ਬੂਤ ਹੋਵੇਗਾ । ਪੰਜਾਬ ਅਤੇ ਮਹਾਂਰਾਸ਼ਟਰ ਨੂੰ ਉਹਨਾਂ ਨੇ ਦੇਸ਼ ਦਾ ਦਿਲ ਕਿਹਾ ਅਤੇ ਭਗਤ ਨਾਮਦੇਵ ਅਤੇ ਬੰਦਾ ਸਿੰਘ ਬਹਾਦਰ ਦੇ ਹਵਾਲੇ ਨਾਲ ਦੋਵਾਂ ਰਾਜਾਂ ਦੀ ਇਤਿਹਾਸਕ ਸਾਂਝ ਦੀ ਮਿਸਾਲ ਦਿੱਤੀ । ਉਹਨਾਂ ਨੇ ਇਹ ਵੀ ਕਿਹਾ ਕਿ ਜੇ ਅਸੀਂ ਤਨ ਅਤੇ ਮਨ ਇਕ ਕਰਕੇ ਡਟ ਜਾਈਏ ਤਾਂ ਸਫ਼ਲਤਾ ਯਕੀਨੀ ਮਿਲੇਗੀ ਇਸ ਲਈ ਦੋਵਾਂ ਰਾਜਾਂ ਦੀਆਂ ਸਹਿਕਾਰੀ ਸਭਾਵਾਂ ਦਾ ਸਾਂਝੇ ਤੌਰ ਤੇ ਕਾਰਜਸ਼ੀਲ ਹੋਣਾ ਬੇਹੱਦ ਜ਼ਰੂਰੀ ਹੈ ।

ਪੀਏਯੂ ਦੇ ਵਾਈਸ ਚਾਂਸਲਰ ਨੇ ਆਪਣੇ ਭਾਸ਼ਣ ਵਿੱਚ ਫ਼ਸਲੀ ਵਿਭਿੰਨਤਾ ਦੇ ਨਾਲ-ਨਾਲ ਖੇਤੀਬਾੜੀ ਨੂੰ ਮਜ਼ਬੂਤ ਕਰਨ ਲਈ ਸਹਿਕਾਰੀ ਸਭਾਵਾਂ ਦੀ ਮਜ਼ਬੂਤੀ ਉਪਰ ਉਹਨਾਂ ਨੇ ਮਹਾਂਰਾਸ਼ਟਰ ਦੇ ਗੰਨਾ ਅਤੇ ਗੁਜਰਾਤ ਦੇ ਡੇਅਰੀ ਖੇਤਰ ਵਿੱਚ ਸਹਿਕਾਰੀ ਸਭਾਵਾਂ ਦੇ ਯੋਗਦਾਨ ਦੀ ਮਿਸਾਲ ਦਿੰਦਿਆਂ ਇਸ ਖੇਤਰ ਦੀਆਂ ਸੰਭਾਵਨਾਵਾਂ ਦੀ ਪ੍ਰਸ਼ੰਸਾ ਕੀਤੀ । ਉਹਨਾਂ ਨੇ ਇਹ ਵੀ ਕਿਹਾ ਕਿ ਅਮੁਲ ਨੇ ਕਿਸਾਨਾਂ ਨੂੰ ਕਈ ਤਰੀਕਿਆਂ ਨਾਲ ਸਿੱਧੇ ਉਪਭੋਗਤਾ ਨਾਲ ਜੋੜ ਕੇ ਖੇਤੀ ਖੇਤਰ ਵਿੱਚ ਜ਼ਿਕਰਯੋਗ ਸਹਾਇਤਾ ਕੀਤੀ ਹੈ ।

ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਸਿੱਧ ਪੰਜਾਬੀ ਕਵੀ ਤੇ ਚਿੰਤਕ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਆਪਣੇ ਭਾਸ਼ਣ ਵਿਚ ਪੰਜਾਬ ਦੀ ਅਮੀਰ ਸਾਂਝੀ ਪ੍ਰੰਰਾ ਬਾਰੇ ਵਿਸਥਾਰ ਵਿਚ ਚਰਚਾ ਕਰਦਿਆਂ ਗੁਰੂ ਨਾਨਕ ਦੇ ਵਾਰਿਸ ਹੋਣ ਦੇ ਫਰਜ਼ ਨਿਭਾਉਂਦਿਆਂ ਵਾਤਾਵਰਨ ਪੱਖੀ ਖੇਤੀ ਪਹੁੰਚ ਅਪਨਾਉਣ ਤੇ ਜ਼ੋਰ ਦਿੱਤਾ। ਉਨ੍ਹਾਂ ਸੱਭਿਆਚਾਰ ਦੇ ਖੇਤਰ ਵਿਚ ਪੀ ਏ ਯੂ ਵਲੋਂ ਕੀਤੇ ਕਾਰਜਾਂ ਬਾਰੇ ਵੀ ਰੋਸ਼ਨੀ ਪਾਈ।

ਅੱਜ ਦੇ ਮੁੱਖ ਮਹਿਮਾਨ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਦੇ ਕਾਰਜਕਾਰੀ ਨਿਰਦੇਸ਼ਕ ਸ੍ਰੀ ਆਰ ਸੁਧੀਂਦਰਨਾਥ ਨੇ ਮਾਰਕਫੈਡ ਅਤੇ ਹਿੰਦੁਸਤਾਨ ਪੈਟਰੋਲੀਅਮ ਵਿਚਕਾਰ ਮਿਆਰੀ ਤੇਲ ਪੈਦਾ ਕਰਨ ਲਈ ਹੋਏ ਸਮਝੌਤੇ ਦੀ ਗੱਲ ਕੀਤੀ । ਉਹਨਾਂ ਨੇ ਕਿਹਾ ਕਿ ਇਹ ਤੇਲ ਸਸਤੇ ਅਤੇ ਉਚ ਮਿਆਰ ਵਾਲੇ ਹੋਣਗੇ ।

Technology Marketing
and IPR Cell
  © Punjab Agricultural University Disclaimer | Privacy Policy | Contact Us