Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਡਾ. ਤੇਜਿੰਦਰ ਸਿੰਘ ਰਿਆੜ ਨੇ ਸੰਭਾਲਿਆ ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਦਾ ਅਹੁਦਾ
12-11-2018 Read in English

ਪੀਏਯੂ ਦੇ ਪਸਾਰ ਮਾਹਿਰ ਅਤੇ ਕੈਰੋਂ ਕਿਸਾਨ ਘਰ ਦੇ ਇੰਚਾਰਜ ਡਾ. ਤੇਜਿੰਦਰ ਸਿੰਘ ਰਿਆੜ ਨੂੰ ਸਕਿੱਲ ਡਿਵੈਲਪਮੈਂਟ ਸੈਂਟਰ, ਪੀਏਯੂ ਦਾ ਸਹਿਯੋਗੀ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ । ਇਹ ਕੇਂਦਰ ਵਿਸ਼ੇਸ਼ ਤੌਰ ਤੇ ਪੇਂਡੂ ਇਲਾਕਿਆਂ ਦੇ ਨੌਜਵਾਨਾਂ ਵਿੱਚ ਖੇਤੀ ਨਾਲ ਸੰਬੰਧਤ ਵੱਖ-ਵੱਖ ਕਿੱਤਿਆਂ ਦੀ ਮੁਹਾਰਤ ਦੇ ਵਿਕਾਸ ਲਈ ਵਿਉਂਤਿਆ ਗਿਆ ਹੈ । ਡਾ. ਰਿਆੜ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ 1 ਦਿਨ ਤੋਂ ਲੈ ਕੇ 3 ਮਹੀਨਿਆਂ ਤੱਕ ਦੇ 759 ਦੇ ਲਗਭਗ ਸਿਖਲਾਈ ਪ੍ਰੋਗਰਾਮਾਂ ਕੋਆਰਡੀਨੇਟਰ ਵਜੋਂ ਲਗਾ ਚੁੱਕੇ ਹਨ । ਪਸਾਰ ਸਿੱਖਿਆ ਦੇ ਖੇਤਰ ਵਿੱਚ ਡਾ. ਰਿਆੜ 47 ਪੋਸਟਗ੍ਰੈਜੂਏਟ ਅਤੇ 76 ਅੰਡਰਗ੍ਰੈਜੂਏਟ ਕੋਰਸਾਂ ਦੇ ਅਧਿਆਪਨ ਨਾਲ ਜੁੜੇ ਰਹੇ ਹਨ । ਉਨ੍ਹਾਂ ਨੇ 23 ਖੋਜ ਪੇਪਰ, 11 ਕਿਤਾਬਾਂ, 21 ਬੁਲਿਟਨ ਅਤੇ 58 ਪਾਪੂਲਰ ਲੇਖ ਲਿਖ ਕੇ ਪਸਾਰ ਸਿਖਿਆ ਦੇ ਖੇਤਰ ਵਿੱਚ ਆਪਣਾ ਯੋਗਦਾਨ ਅੰਕਿਤ ਕੀਤਾ ਹੈ । ਪੀਏਯੂ ਕਿਸਾਨ ਕਲੱਬ, ਸ਼ਹਿਦ ਦੀਆਂ ਮੱਖੀਆਂ ਪਾਲਣ ਦੀ ਐਸੋਸੀਏਸ਼ਨ, ਪੀਏਯੂ ਬੀਜ ਉਤਪਾਦਕ ਕਲੱਬ, ਪੀਏਯੂ ਰੁੱਖ ਪਾਲਕ ਐਸੋਸੀਏਸ਼ਨ ਤੋਂ ਇਲਾਵਾ ਬਹੁਤ ਸਾਰੀਆਂ ਕਿਸਾਨ ਸੰਸਥਾਵਾਂ ਅਤੇ ਕਲੱਬਾਂ ਦੇ ਉਹ ਕੋਆਰਡੀਨੇਟਰ ਰਹੇ ਹਨ । ਬਿਨਾਂ ਸ਼ੱਕ ਇਹ ਕਲੱਬ ਅਗਾਂਹ ਵਧੂ ਕਿਸਾਨਾਂ ਨੂੰ ਪੀਏਯੂ ਨਾਲ ਜੋੜਨ ਦਾ ਵੱਡਾ ਪਲੇਟਫਾਰਮ ਹਨ । ਉਨ੍ਹਾਂ ਨੇ ਕਿਸਾਨਾਂ ਵਿੱਚ ਪੀਏਯੂ ਦੀ ਤਕਨੀਕੀ ਖੋਜ ਦੇ ਪਸਾਰ ਲਈ 272 ਰੇਡੀਓ/ਟੀ.ਵੀ. ਚਰਚਾਵਾਂ ਵਿੱਚ ਹਿੱਸਾ ਵੀ ਲਿਆ ਹੈ । ਪੀਏਯੂ ਵੱਲੋਂ ਹਾੜ੍ਹੀ ਅਤੇ ਸਾਉਣੀ ਫ਼ਸਲਾਂ ਬਾਰੇ ਕਰਵਾਈਆਂ ਜਾਂਦੀਆਂ ਵਰਕਸ਼ਾਪਾਂ ਦੇ ਵਿਚਾਰ ਵਟਾਂਦਰੇ ਸੈਸ਼ਨਾਂ ਵਿੱਚ ਡਾ. ਰਿਆੜ ਦੀ ਜ਼ਿਕਰਯੋਗ ਭੂਮਿਕਾ ਰਹੀ ਹੈ । ਕਿਸਾਨ ਮੇਲਿਆਂ ਵਿੱਚ ਵੀ ਉਹ ਮੰਚ ਸੰਚਾਲਕ ਦੇ ਤੌਰ ਤੇ ਜ਼ਿਕਰਯੋਗ ਭੁਮਿਕਾ ਨਿਭਾਉਂਦੇ ਹਨ ।

Technology Marketing
and IPR Cell
  © Punjab Agricultural University Disclaimer | Privacy Policy | Contact Us