Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੀਏਯੂ ਨੂੰ ਜਾਨਣ ਅਤੇ ਸਾਂਝ ਲਈ ਪਹੁੰਚਿਆ ਮੋਂਟਾਨਾ ਰਾਜ ਤੋਂ ਵਫ਼ਦ
12-11-2018 Read in English

ਸੰਯੁਕਤ ਰਾਜ ਅਮਰੀਕਾ ਦੇ ਮੋਂਟਾਨਾ ਦੀ ਰਾਜ ਯੂਨੀਵਰਸਿਟੀ ਦੇ ਸਿੱਖਿਆ ਸਰੋਤ ਅਤੇ ਖੇਤੀਬਾੜੀ ਅਗਵਾਈ (ਆਰਈਏਐਲ) ਦੇ ਪਸਾਰ ਪ੍ਰੋਗਰਾਮ ਦੇ 21 ਮਾਹਿਰਾਂ ਨੇ ਅੱਜ ਪੀਏਯੂ ਦਾ ਦੌਰਾ ਕੀਤਾ । ਇਸ ਮੌਕੇ ਵਫ਼ਦ ਨੇ ਪੀਏਯੂ ਦੇ ਅਧਿਕਾਰੀਆਂ, ਵਿਭਾਗਾਂ ਦੇ ਮੁਖੀਆਂ ਅਤੇ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕੀਤਾ । ਪੀਏਯੂ ਦੇ ਵਧੀਕ ਨਿਰਦੇਸ਼ਕ ਖੋਜ (ਫ਼ਸਲ ਸੁਧਾਰ) ਡਾ. ਕੇ ਐਸ ਥਿੰਦ ਨੇ ਪੀਏਯੂ ਦੀਆਂ ਖੋਜ ਅਤੇ ਪਸਾਰ ਗਤੀਵਿਧੀਆਂ ਬਾਰੇ ਵਫ਼ਦ ਨੂੰ ਜਾਣੂੰ ਕਰਵਾਇਆ । ਡਾ. ਥਿੰਦ ਨੇ ਪੰਜਾਬ ਦੇ ਖੇਤੀਬਾੜੀ ਵਿਕਾਸ ਵਿੱਚ ਪੀਏਯੂ ਦੀ ਭੂਮਿਕਾ ਦੀ ਵਿਸਤ੍ਰਿਤ ਚਰਚਾ ਕਰਦਿਆਂ ਯੂਨੀਵਰਸਿਟੀ ਦੇ ਪਸਾਰ ਢਾਂਚੇ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ । ਵਫ਼ਦ ਨੂੰ ਪਰਾਲੀ ਦੀ ਸਾਂਭ-ਸੰਭਾਲ ਲਈ ਪੀਏਯੂ ਵੱਲੋਂ ਖੇਤ ਮਸ਼ੀਨਰੀ, ਪਸਾਰ ਭਾਸ਼ਣਾਂ ਅਤੇ ਪ੍ਰਦਰਸ਼ਨੀਆਂ ਦੁਆਰਾ ਕੀਤੇ ਜਾ ਰਹੇ ਯਤਨਾਂ ਤੋਂ ਵੀ ਜਾਣੂੰ ਕਰਵਾਇਆ ਗਿਆ । ਮੋਂਟਾਨਾ ਯੂਨੀਵਰਸਿਟੀ ਦੇ ਪ੍ਰੋਗਰਾਮ ਕੁਆਰਡੀਨੇਟਰ ਤਾਰਾ ਬੈਕਨ ਨੇ ਦੱਸਿਆ ਕਿ ਅਮਰੀਕਾ ਅਤੇ ਭਾਰਤ ਵਿੱਚ ਖੇਤੀ ਵਿਕਾਸ ਲਈ ਕੰਮ ਕਰਦੇ ਸਮੇਂ ਚੁਣੌਤੀਆਂ ਅਤੇ ਸੰਭਾਵਨਾਵਾਂ ਕਰੀਬ-ਕਰੀਬ ਇੱਕੋ ਜਿਹੀਆਂ ਹਨ । ਇਸ ਲਈ ਦੋਵਾਂ ਯੂਨੀਵਰਸਿਟੀਆਂ ਦੇ ਵਿਗਿਆਨੀਆਂ ਅਤੇ ਮਾਹਿਰਾਂ ਵੱਲੋਂ ਲੰਮੇ ਸਮੇਂ ਤੱਕ ਸਾਂਝੇ ਰੂਪ ਵਿੱਚ ਕਾਰਜ ਕਰਨ ਦੀ ਵਧੇਰੇ ਗੁਜਾਇੰਸ਼ ਹੈ । ਉਹਨਾਂ ਨੇ ਪੰਜਾਬ ਦੀਆਂ ਸ਼ਾਨਦਾਰ ਖੇਤੀ ਪ੍ਰਾਪਤੀਆਂ ਲਈ ਪੀਏਯੂ ਵੱਲੋਂ ਪਾਏ ਭਰਪੂਰ ਯੋਗਦਾਨ ਦੀ ਸ਼ਲਾਘਾ ਕੀਤੀ ।

ਇਸ ਮੌਕੇ ਵਧੀਕ ਨਿਰਦੇਸ਼ਕ ਖੋਜ ਡਾ. ਅਸ਼ੋਕ ਕੁਮਾਰ ਨੇ ਪੀਏਯੂ ਦੇ ਮਸ਼ੀਨਰੀ ਵਿਕਾਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਫ਼ਸਲੀ ਰਹਿੰਦ-ਖੂੰਹਦ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਬਾਰੇ ਕੀਤੇ ਕਾਰਜਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ।

ਵਫ਼ਦ ਨੇ ਬਾਅਦ ਵਿੱਚ ਭੋਜਨ ਉਦਯੋਗ ਅਤੇ ਬਿਜਨਸ ਇਨਕੂਬੇਸ਼ਨ ਸੈਂਟਰ ਦੇ ਮਸ਼ਰੂਮ ਫਾਰਮ ਦਾ ਦੌਰਾ ਵੀ ਕੀਤਾ ।

Technology Marketing
and IPR Cell
  © Punjab Agricultural University Disclaimer | Privacy Policy | Contact Us