Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੀਏਯੂ ਦੇ ਪਾਣੀ ਅਤੇ ਸਿੰਚਾਈ ਵਿਗਿਆਨੀ ਨੂੰ ਮਿਲਿਆ ਗੋਲਡ ਮੈਡਲ ਐਵਾਰਡ
02-11-2018 Read in English

ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੇ ਸੀਨੀਅਰ ਖੋਜ ਇੰਜਨੀਅਰ ਅਤੇ ਮੁਖੀ ਡਾ. ਰਾਜਨ ਅਗਰਵਾਲ ਨੂੰ ਸਾਇਲ ਕੰਨਜਰਵੇਸ਼ਨ ਸੋਸਾਇਟੀ ਆਫ਼ ਇੰਡੀਆ ਨੇ 2017 ਦਾ ਗੋਲਡ ਮੈਡਲ ਐਵਾਰਡ ਪ੍ਰਦਾਨ ਕੀਤਾ ਹੈ । ਇਹ ਮੈਡਲ 25-27 ਅਕਤੂਬਰ ਤੱਕ ਅਸਾਮ ਐਗਰੀਕਲਚਰਲ ਯੂਨੀਵਰਸਿਟੀ ਜੋਰਹਾਰਟ ਵਿਖੇ 27ਵੀਂ ਰਾਸ਼ਟਰੀ ਕਾਨਫਰੰਸ ਵਿੱਚ ਪ੍ਰਦਾਨ ਕੀਤਾ ਗਿਆ ।

ਡਾ. ਅਗਰਵਾਲ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੇ ਮੁਖੀ ਹੋਣ ਦੇ ਨਾਲ-ਨਾਲ ਏਆਈਸੀਆਰਪੀ ਦੇ ਪੰਜਾਬ ਵਿੱਚ ਸਿੰਚਾਈ-ਪਾਣੀ ਪ੍ਰਬੰਧਨ ਬਾਰੇ ਪ੍ਰੋਜੈਕਟ ਦੇ ਮੁੱਖ ਨਿਰੀਖਕ ਵੀ ਹਨ । ਜ਼ਮੀਨੀ ਪਾਣੀ ਸੰਬੰਧੀ ਖੋਜ ਦੇ ਨਾਲ-ਨਾਲ ਉਹਨਾਂ ਨੇ ਮੀਂਹ ਦੇ ਪਾਣੀ ਦੀ ਸੰਭਾਲ, ਵਾਤਾਵਰਨੀ ਬਦਲਾਅ ਅਤੇ ਤੁਪਕਾ ਸਿੰਚਾਈ ਖੇਤਰ ਵਿੱਚ ਅਹਿਮ ਯੋਗਦਾਨ ਦੇ ਕੇ ਰਾਜ ਵਿੱਚ ਪਾਣੀ ਦੀ ਸੰਭਾਲ ਲਈ ਮਹੱਤਵਪੂਰਨ ਕਾਰਜ ਕੀਤਾ ਹੈ । ਮੀਂਹ ਦੇ ਪਾਣੀ ਦੀ ਸੰਭਾਲ ਲਈ 150 ਤੋਂ ਵਧੇਰੇ ਢਾਂਚਿਆਂ ਨੂੰ ਡਿਜ਼ਾਇਨ ਕਰਕੇ ਉਹਨਾਂ ਨੇ ਚਾਲੂ ਕੀਤਾ ਹੈ । ਰਾਸ਼ਟਰੀ ਅੰਤਰਰਾਸ਼ਟਰੀ ਪੱਤਰਕਾਵਾਂ, ਅਖਬਾਰਾਂ ਅਤੇ ਕਿਤਾਬਾਂ ਵਿੱਚ ਉਹਨਾਂ ਦੇ 170 ਤੋਂ ਵਧੇਰੇ ਖੋਜ ਪੱਤਰ ਸ਼ਾਮਲ ਹਨ । ਉਹ ਨੈਕ ਕਮੇਟੀ ਦੇ ਮਾਹਿਰਾਂ ਵਿੱਚ ਸ਼ਾਮਲ ਹੋਣ ਦੇ ਨਾਲ-ਨਾਲ ਰਾਜ ਦੀਆਂ ਜ਼ਮੀਨੀ, ਪਾਣੀ ਬਾਰੇ ਬਣੀਆਂ ਸਹਿਯੋਗੀ ਕਮੇਟੀਆਂ ਦੇ ਮੈਂਬਰ ਹਨ ।

ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਡਾ. ਰਾਜਨ ਅਗਰਵਾਲ ਦੇ ਸਮਰਪਣ ਅਤੇ ਲਗਨ ਦੀ ਪ੍ਰਸ਼ੰਸਾ ਕਰਦਿਆਂ ਇਸ ਪੁਰਸਕਾਰ ਲਈ ਉਹਨਾਂ ਨੂੰ ਵਧਾਈ ਪੇਸ਼ ਕੀਤੀ ਹੈ ।

Technology Marketing
and IPR Cell
  © Punjab Agricultural University Disclaimer | Privacy Policy | Contact Us