Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੀਏਯੂ ਦੇ ਕੀਟ ਵਿਗਿਆਨੀਆਂ ਨੇ ਹਿਮਾਚਲ ਪ੍ਰਦੇਸ਼ ਦੇ ਕਬੀਲਾਈ ਕਿਸਾਨਾਂ ਨੂੰ ਦਿੱਤੀ ਸਿਖਲਾਈ
01-11-2018 Read in English

ਪੀਏਯੂ ਲੁਧਿਆਣਾ ਵੱਲੋਂ ਸੀਐਸਕੇ ਐਚਪੀਕੇਵੀ, ਪਾਲਮਪੁਰ ਦੇ ਸਹਿਯੋਗ ਨਾਲ ਮਾਊਂਟੇਨ ਐਗਰੀਕਲਚਰ ਰਿਸਰਚ ਐਂਡ ਐਕਟੈਂਸ਼ਨ ਸੈਂਟਰ ਸਾਂਗਲਾ ਜ਼ਿਲ੍ਹਾ ਕਿਨੌਰ ਵਿੱਚ ਦੋ ਸਿਖਲਾਈ ਕੈਂਪ ਕਬੀਲਾਈ ਕਿਸਾਨਾਂ ਲਈ ਲਗਾਏ ਗਏ । ਇਹ ਕੈਂਪ ਕਿਨੌਰ ਜ਼ਿਲ੍ਹੇ ਦੇ ਦੂਰ ਦਰਾਜ ਖੇਤਰਾਂ ਵਿੱਚ 26 ਅਤੇ 27 ਅਕਤੂਬਰ ਨੂੰ ਲਗਾਏ ਗਏ । ਕੀਟ ਵਿਗਿਆਨ ਵਿਭਾਗ ਪੀਏਯੂ ਦੇ ਮੁਖੀ ਡਾ. ਪ੍ਰਦੀਪ ਕੁਮਾਰ ਛੁਨੇਜਾ ਨੇ ਦੱਸਿਆ ਕਿ ਇਹ ਸਿਖਲਾਈ ਪ੍ਰੋਗਰਾਮ ਟਰਾਈਬਲ ਸਬ ਪਲਾਨ ਪ੍ਰੋਗਰਾਮ ਅਧੀਨ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਸਹਾਇਤਾ ਨਾਲ ਲਗਾਏ ਗਏ ਸਨ । ਸੀਨੀਅਰ ਐਕਰੋਲੋਜਿਸਟ ਡਾ. ਮਨਮੀਤ ਸਿੰਘ ਭੁੱਲਰ ਅਤੇ ਡਾ. ਪਰਮਜੀਤ ਕੌਰ ਨੇ ਇਹਨਾਂ ਪ੍ਰੋਗਰਾਮਾਂ ਨੂੰ ਆਯੋਜਿਤ ਕੀਤਾ ਜਿਨ੍ਹਾਂ ਵਿੱਚ ਬਾਗਬਾਨੀ ਫ਼ਸਲਾਂ ਵਿੱਚ ਕੀਟ ਪ੍ਰਬੰਧਨ ਸੰਬੰਧੀ ਜਾਣਕਾਰੀ ਲੀਉ ਅਤੇ ਸਾਂਗਲਾ ਪਿੰਡਾਂ ਦੇ ਕਿਸਾਨਾਂ ਨੂੰ ਦਿੱਤੀ । 100 ਤੋਂ ਵਧੇਰੇ ਕਿਸਾਨਾਂ ਨੇ ਇਸ ਦੌਰਾਨ ਸਿਖਲਾਈ ਪ੍ਰਾਪਤ ਕੀਤੀ ਜਿਨ੍ਹਾਂ ਵਿੱਚ ਦੋਵਾਂ ਪੰਚਾਇਤਾਂ ਦੇ ਮੁਖੀ ਵੀ ਸ਼ਾਮਲ ਸਨ । ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਕਿਸਾਨਾਂ ਨੂੰ ਜ਼ਰੂਰੀ ਸਾਜ-ਸਮਾਨ ਵੰਡਿਆ ਗਿਆ ।

Technology Marketing
and IPR Cell
  © Punjab Agricultural University Disclaimer | Privacy Policy | Contact Us