Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਐਗਰੋ ਪ੍ਰੋਸੈਸਿੰਗ ਯੂਨਿਟ ਸਥਾਪਤ ਕਰਨ ਲਈ ਪੀਏਯੂ ਦੇ ਰਹੀ ਹੈ ਤਕਨੀਕੀ ਅਗਵਾਈ
25-10-2018 Read in English

ਪੀਏਯੂ ਦੇ ਪ੍ਰੋਸੈਸਿੰਗ ਅਤੇ ਫੂਡ ਇੰਜਨੀਅਰਿੰਗ ਵਿਭਾਗ ਵੱਲੋਂ ਕਿਸਾਨਾਂ ਨੂੰ ਪ੍ਰੋਸੈਸਿੰਗ ਨਾਲ ਜੋੜਨ ਲਈ ਕੀਤੀਆਂ ਜਾ ਰਹੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ । ਐਗਰੋ ਪ੍ਰੋਸੈਸਿੰਗ ਪਲਾਂਟ ਅੱਜ ਫ਼ਸਲਾਂ ਦੇ ਮੁੱਲ ਵਾਧੇ ਲਈ ਸਭ ਤੋਂ ਪ੍ਰਮੁੱਖ ਲੋੜ ਹਨ ਜਿਨ੍ਹਾਂ ਨਾਲ ਆਮਦਨ ਵਿੱਚ ਵਾਧਾ ਕਰਕੇ ਪੇਂਡੂ ਜੀਵਨ ਨੂੰ ਉਚਾ ਚੁੱਕਿਆ ਜਾ ਸਕਦਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੋਸੈਸਿੰਗ ਅਤੇ ਫੂਡ ਇੰਜਨੀਅਰਿੰਗ ਵਿਭਾਗ ਦੇ ਸੀਨੀਅਰ ਖੋਜ ਇੰਜਨੀਅਰ ਅਤੇ ਇੰਚਾਰਜ਼ ਡਾ. ਐਮ ਐਸ ਆਲਮ ਨੇ ਕੀਤਾ । ਉਹ ਫਿਰੋਜ਼ਪੁਰ ਦੇ ਪਿੰਡ ਬੋਟੀਆਂ ਵਾਲਾ ਵਿੱਚ ਲੱਗੇ ਨਵੇਂ ਪ੍ਰੋਸੈਸਿੰਗ ਯੂਨਿਟ ਦੇ ਵਿਸਥਾਰ ਮੌਕੇ ਗੱਲ ਕਰ ਰਹੇ ਸਨ । ਗੁਰਤੇਜ ਸਿੰਘ ਸਪੁੱਤਰ ਤ੍ਰਿਲੋਚਨ ਸਿੰਘ ਵੱਲੋਂ ਪੀਏਯੂ ਦੀ ਤਕਨੀਕੀ ਅਗਵਾਈ ਵਿੱਚ ਸਥਾਪਿਤ ਕੀਤੇ ਗਏ ਯੂਨਿਟ ਨੂੰ ਵਿਸਥਾਰਿਆ ਗਿਆ ਹੈ । ਉਹਨਾਂ ਦੱਸਿਆ ਕਿ ਇਸ ਯੂਨਿਟ ਵਿੱਚ ਸਵੈਚਾਲਿਤ ਆਟਾ ਮਿੱਲ, ਤੇਲ ਦੇ ਕੋਹਲੂ, ਮਸਾਲੇ ਪੀਸਣ ਦਾ ਯੂਨਿਟ ਇਸ ਕੰਪਲੈਕਸ ਵਿੱਚ ਵਿਸ਼ੇਸ਼ ਤੌਰ ਤੇ ਸਥਾਪਿਤ ਹੋਏ ਹਨ ।

ਇੱਥੇ ਜ਼ਿਕਰਯੋਗ ਹੈ ਕਿ ਪ੍ਰੋਸੈਸਿੰਗ ਅਤੇ ਫੂਡ ਇੰਜਨੀਅਰਿੰਗ ਵਿਭਾਗ ਪੀਏਯੂ ਲੁਧਿਆਣਾ ਲਗਾਤਾਰ ਪੇਂਡੂ ਵਸੋਂ ਦੇ ਨੌਜਵਾਨ ਕਿਸਾਨਾਂ ਨੂੰ ਅਜਿਹੇ ਯੂਨਿਟ ਸਥਾਪਿਤ ਕਰਨ ਲਈ ਸਹਾਇਤਾ ਦੇ ਰਹੀ ਹੈ । ਇਸ ਮੌਕੇ 250 ਦੇ ਕਰੀਬ ਕਿਸਾਨਾਂ ਨੂੰ ਪ੍ਰੋਸੈਸਿੰਗ ਯੂਨਿਟਾਂ ਦੇ ਮਹੱਤਵ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ । ਕਿਸਾਨਾਂ ਨੇ ਆਪਣੀਆਂ ਜਗਿਆਸਾਵਾਂ ਯੂਨੀਵਰਸਿਟੀ ਮਾਹਿਰਾਂ ਨਾਲ ਸਾਂਝੀਆਂ ਕੀਤੀਆਂ ਅਤੇ ਮਾਹਿਰਾਂ ਨੇ ਉਹਨਾਂ ਦੇ ਢੁੱਕਵੇਂ ਤਸੱਲੀਜਨਕ ਉਤਰ ਦਿੱਤੇ । ਸ. ਮਹਿਲ ਸਿੰਘ ਨੇ ਹਾਜ਼ਰ ਲੋਕਾਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਪੀਏਯੂ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ । ਇਸ ਸਮੇਂ ਪ੍ਰੋਸੈਸਿੰਗ ਅਤੇ ਫੂਡ ਇੰਜਨੀਅਰਿੰਗ ਵਿਭਾਗ ਦੇ ਮਾਹਿਰਾਂ ਇੰਜਨੀਅਰ ਹਰਪ੍ਰੀਤ ਸਿੰਘ, ਮਹਿਲ ਸਿੰਘ ਅਤੇ ਹੋਰ ਵਿਗਿਆਨੀ ਹਾਜ਼ਰ ਸਨ ।

ਹਲਕਾ ਜ਼ੀਰਾ ਦੇ ਐਮ ਐਲ ਏ ਸ. ਕੁਲਬੀਰ ਸਿੰਘ ਜੀਰਾ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ । ਡਾ. ਮਹੇਸ਼ ਕੁਮਾਰ ਨੇ ਪ੍ਰੋਸੈਸਿੰਗ ਅਤੇ ਫੂਡ ਇੰਜਨੀਅਰਿੰਗ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ।

Technology Marketing
and IPR Cell
  © Punjab Agricultural University Disclaimer | Privacy Policy | Contact Us