Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਬੇਕਰੀ ਅਤੇ ਮਿਠਾਈਆਂ ਬਣਾਉਣ ਬਾਰੇ ਕਿੱਤਾ-ਮੁੱਖੀ ਸਿਖਲਾਈ ਕੋਰਸ ਲਗਾਇਆ
09-10-2018 Read in English

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ (ਸੰਗਰੂਰ), ਵਿਖੇ ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ), ਦੀ ਅਗਵਾਈ ਹੇਠ ਬੇਕਰੀ ਅਤੇ ਮਿਠਾਈਆਂ ਬਣਾਉਣ ਬਾਰੇ 01-08 ਅਕਤੂਬਰ, 2018 ਤੱਕ ਸੱਤ ਰੋਜ਼ਾ ਕਿੱਤਾ-ਮੁੱਖੀ ਸਿਖਲਾਈ ਕੋਰਸ ਲਗਾਇਆ ਗਿਆ।ਜਿਸ ਦੌਰਾਨ ਵੱਖ-ਵੱਖ ਪਿੰਡਾਂ ਦੀਆਂ 30 ਅਗਾਂਹਵਧੂ ਕਿਸਾਨ ਭੈਣਾਂ ਅਤੇ ਬੀਬੀਆਂ ਨੇ ਹਿੱਸਾ ਲਿਆ। ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਨੇ ਕਿਸਾਨ ਬੀਬੀਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਬੇਕਰੀ ਅਤੇ ਮਿਠਾਈਆਂ ਬਣਾਉਣ ਦੇ ਕਿੱਤੇ ਨੂੰ ਇਕ ਰੋਜ਼ਗਾਰ ਵਜੋਂ ਅਪਨਾਉਣ ਲਈ ਉਤਸ਼ਾਹਿਤ ਕੀਤਾ। ਟ੍ਰੇਨਿੰਗ ਦੌਰਾਨ ਡਾ. ਮੋਨਿਕਾ ਚੌਧਰੀ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਕਈ ਤਰ੍ਹਾਂ ਦੇ ਬੇਕਰੀ ਪਦਾਰਥ ਅਤੇ ਮਿਠਾਈਆਂ ਬਣਾਉਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਟ੍ਰੇਨਿੰਗ ਦੌਰਾਨ ਸਿਖਿਆਰਥਣਾਂ ਨੂੰ ਕਈ ਤਰ੍ਹਾਂ ਦੇ ਕੇਕ ਜਿਵੇਂ ਕਿ ਕੈਰਾਮਲ ਕੇਕ, ਅੰਡਾ-ਰਹਿਤ ਕੇਕ, ਅਨਾਨਾਸ-ਚੈਰੀ ਕੇਕ, ਖਜੂਰ-ਅਖਰੋਟ ਕੇਕ, ਕਪ ਕੇਕ, ਕੋਕੋਨਟ ਕਾਸਲਸ, ਮਫਿਨ ਅਤੇ ਮਿਠਾਈਆਂ ਜਿਵੇਂ ਕਿ ਮਿਲਕ ਕੇਕ, ਗੁਜੀਆ, ਨਾਰੀਅਲ ਬਰਫੀ ਅਤੇ ਚਾਕਲੇਟ ਆਦਿ ਬਣਾਉਣ ਬਾਰੇ ਹੱਥੀਂ ਸਿਖਲਾਈ ਦਿੱਤੀ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਕਿਸਾਨ ਭੈਣਾਂ ਨੂੰ ਬੇਕਰੀ-ਪਦਾਰਥਾਂ ਦੀ ਪੈਕਿੰਗ, ਲੇਬਲਿੰਗ ਅਤੇ ਮਾਰਕੀਟਿੰਗ ਬਾਰੇ ਵੀ ਜਾਣੂ ਕਰਵਾਇਆ। ਉਨਾਂ੍ਹ ਕਿਹਾ ਕਿ ਕਿਸਾਨ ਭੈਣਾਂ ਬੇਕਰੀ ਅਤੇ ਮਿਠਾਈਆਂ ਬਣਾਉਣ ਨੂੰ ਇਕ ਕਿੱਤੇ ਵਜੋਂ ਅਪਣਾ ਕੇ ਆਪਣੀ ਆਮਦਨੀ ਦਾ ਇਕ ਵਧੀਆ ਸਾਧਨ ਬਣਾ ਸਕਦੀਆਂ ਹਨ।

Technology Marketing
and IPR Cell
  © Punjab Agricultural University Disclaimer | Privacy Policy | Contact Us