Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਕਾਨਸਾਸ ਸਟੇਟ ਯੂਨੀਵਰਸਿਟੀ ਦੇ ਵਫ਼ਦ ਨੇ ਕੀਤਾ ਪੀਏਯੂ ਦਾ ਦੌਰਾ
08-10-2018 Read in English

ਕਾਨਸਾਸ ਸਟੇਟ ਯੂਨੀਵਰਸਿਟੀ ਸੰਯੁਕਤ ਰਾਜ ਅਮਰੀਕਾ ਦੇ ਚਾਰ ਮੈਂਬਰੀ ਵਫ਼ਦ ਨੇ ਅੱਜ ਪੀਏਯੂ ਦਾ ਦੌਰਾ ਕੀਤਾ । ਇਹ ਦੌਰਾ ਵੱਖ-ਵੱਖ ਖੇਤਰਾਂ ਵਿੱਚ ਸਾਂਝ ਦੇ ਮੌਕਿਆਂ ਦੀ ਪਛਾਣ ਲਈ ਕੀਤਾ ਗਿਆ। ਇਸ ਵਫ਼ਦ ਦੀ ਅਗਵਾਈ ਕਾਨਸਾਸ ਯੂਨੀਵਰਸਿਟੀ ਦੇ ਕਾਲਜ ਆਫ਼ ਇੰਜਨੀਅਰਿੰਗ ਦੇ ਪ੍ਰੋਫੈਸਰ ਜੀਵ ਵਿਗਿਆਨੀ ਅਤੇ ਖੇਤੀ ਇੰਜਨੀਅਰ ਡਾ. ਸਟੇਸੀ ਹਚਕਿੰਨਸਨ ਕਰ ਰਹੇ ਸਨ । ਉਹਨਾਂ ਨੇ ਪੀਏਯੂ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ । ਇਸ ਵਫ਼ਦ ਦੇ ਹੋਰ ਮੈਂਬਰਾਂ ਵਿੱਚ ਸਹਾਇਕ ਪ੍ਰੋਫੈਸਰ ਡਾ. ਵਿਸ਼ਾਲੀ ਸ਼ਾਰਦਾ ਪੀਐਚਡੀ ਦੇ ਵਿਦਿਆਰਥੀ ਕੈਲਸੇ ਮੈਕਡੌਨਗ ਸਨ।

ਡਾ. ਹਚਕਿੰਨਸਨ ਨੇ ਕਿਹਾ ਕਾਨਸਾਸ ਯੂਨੀਵਰਸਿਟੀ ਭੋਜਨ, ਊਰਜਾ ਅਤੇ ਪਾਣੀ ਦੇ ਖੇਤਰ ਵਿੱਚ ਸਹਿਯੋਗ ਦੇ ਮੌਕਿਆਂ ਦੀ ਤਲਾਸ਼ ਕਰ ਰਹੀ ਹੈ । ਇਸ ਦੇ ਨਾਲ ਹੀ ਉਹਨਾਂ ਨੇ ਵਿਦਿਆਰਥੀਆਂ ਦੇ ਆਪਸੀ ਵਟਾਂਦਰੇ ਨੂੰ ਵੀ ਸਹਿਯੋਗ ਦਾ ਹਿੱਸਾ ਬਨਾਉਣ ਤੇ ਜ਼ੋਰ ਦਿੱਤਾ ਜਿਸ ਨਾਲ ਦੋਵਾਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ । ਅਮਰੀਕਾ ਦੇ ਖੇਤੀ ਦ੍ਰਿਸ਼ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਪਾਣੀ ਦੇ ਪੱਧਰ ਦਾ ਹੇਠਾਂ ਜਾਣਾ ਅਤੇ ਗਰਾਸ ਬਰਨਿੰਗ ਉਹਨਾਂ ਦੇ ਦੇਸ਼ ਵਿੱਚ ਖੇਤੀ ਦੀਆਂ ਮੁੱਖ ਸਮੱਸਿਆਵਾਂ ਹਨ ।

ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਕਿਹਾ ਕਿ ਪੀਏਯੂ ਅਤੇ ਕਾਨਸਾਸ ਯੂਨਵਿਰਸਿਟੀ ਵਿਚਕਾਰ ਸਹਿਯੋਗ ਦੀ ਲੰਮੀ ਪਰੰਪਰਾ ਰਹੀ ਹੈ ਅਤੇ ਸਹਿਯੋਗ ਦੇ ਨਵੇਂ ਖੇਤਰਾਂ ਦੀ ਤਲਾਸ਼ ਇਕ ਨਵੀਂ ਪਹਿਲ ਕਦਮੀ ਹੈ । ਉਹਨਾਂ ਕਿਹਾ ਕਿ ਪੰਜਾਬ ਵਿੱਚ ਪਾਣੀ ਦੀ ਵਰਤੋਂ ਲੋੜ ਤੋਂ ਵੱਧ ਹੁੰਦੀ ਹੈ । ਇਸਲਈ ਇਹ ਗੰਭੀਰ ਮੁੱਦਾ ਬਣ ਗਿਆ ਹੈ । ਦੋਵਾਂ ਯੂਨੀਵਰਸਿਟੀ ਵੱਲੋਂ ਸਾਂਝੀ ਪਹਿਲ ਨਾਲ ਇਸ ਖੇਤਰ ਵਿੱਚ ਨਵੇਂ ਖੋਜ ਕਾਰਜ ਕੀਤੇ ਜਾ ਸਕਦੇ ਹਨ। ਡਾ. ਬੈਂਸ ਨੇ ਸਬ ਸਰਫੇਸ ਸਿੰਚਾਈ ਤਕਨੀਕ ਨੂੰ ਪੀਏਯੂ ਦੀ ਨਵੀਂ ਸਿਫ਼ਾਰਸ਼ ਦੱਸਦਿਆਂ ਇਸ ਦੇ ਕਾਰਜ ਕਰਨ ਦੇ ਤਰੀਕਿਆਂ ਬਾਰੇ ਗੱਲ ਕੀਤੀ । ਸਹਾਇਕ ਨਿਰਦੇਸ਼ਕ ਖੋਜ ਡਾ. ਅਸ਼ੋਕ ਕੁਮਾਰ ਨੇ ਇਸ ਵਫ਼ਦ ਦਾ ਸਵਾਗਤ ਕਰਦਿਆਂ ਪਾਣੀ ਦੀ ਲੋੜ ਤੋਂ ਵੱਧ ਵਰਤੋਂ ਅਤੇ ਝੋਨੇ ਦੀ ਪਰਾਲੀ ਸਾੜਨ ਦੇ ਰੁਝਾਨ ਨੂੰ ਇਸ ਵੇਲੇ ਪੰਜਾਬ ਦੀ ਖੇਤੀ ਦੇ ਮੁੱਖ ਸੰਕਟ ਕਿਹਾ । ਸਹਿਯੋਗੀ ਪ੍ਰੋਫੈਸਰ ਅਤੇ ਨੋਡਲ ਅਫ਼ਸਰ ਅੰਤਰਰਾਸ਼ਟਰੀ ਸੰਪਰਕ ਡਾ. ਵਿਸ਼ਾਲ ਬੈਕਟਰ ਨੇ ਕਿਹਾ ਕਿ ਐਗਰੀਕਲਚਰਲ ਇੰਜਨੀਅਰਿੰਗ ਕਾਲਜ ਅਤੇ ਤਕਨਾਲੋਜੀ ਪੀਏਯੂ ਨੇ ਕਾਨਸਾਸ ਯੂਨੀਵਰਸਿਟੀ ਨਾਲ ਤਕਨੀਕ ਦੇ ਵਟਾਂਦਰੇ ਦੇ ਖੇਤਰ ਵਿੱਚ ਸਹਿਯੋਗ ਨੂੰ ਆਪਣਾ ਮੁੱਖ ਨਿਸ਼ਾਨਾ ਬਣਾਇਆ ਹੋਇਆ ਹੈ ।

ਇਸ ਮੀਟਿੰਗ ਦੌਰਾਨ ਸਹਾਇਕ ਨਿਰਦੇਸ਼ਕ ਖੋਜ ਡਾ. ਪੀ ਪੀ ਐਸ ਪੰਨੂ, ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਓ ਪੀ ਚੌਧਰੀ, ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਰਾਜੀਵ ਕੁਮਾਰ ਅਗਰਵਾਲ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਲ ਸਨ ।

Technology Marketing
and IPR Cell
  © Punjab Agricultural University Disclaimer | Privacy Policy | Contact Us