Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਸਿਮਟ ਮੈਕਸੀਕੋ ਦੇ ਡਾਇਰੈਕਟਰਾਂ ਅਤੇ ਵਿਗਿਆਨੀਆਂ ਨੇ ਕੀਤਾ ਪੀਏਯੂ ਦਾ ਦੌਰਾ
01-10-2018 Read in English

ਅੱਜ ਸਿਮਟ ਦੇ ਬੋਰਡ ਆਫ਼ ਡਾਇਰੈਕਟਰਜ਼ ਅਤੇ ਟਰੱਸਟ ਦੇ ਮੈਂਬਰਾਂ ਦੀ ਇੱਕ ਟੀਮ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ । ਇਸ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਪੀਏਯੂ ਦੀਆਂ ਖੋਜ ਗਤੀਵਿਧੀਆਂ ਨੂੰ ਇੱਕ ਪ੍ਰਦਰਸ਼ਨੀ ਦੇ ਰੂਪ ਵਿੱਚ ਸਿਮਟ ਦੀ ਇਸ ਟੀਮ ਨੂੰ ਦਿਖਾਇਆ ਗਿਆ । ਸਵਾਗਤੀ ਸ਼ਬਦ ਬੋਲਦਿਆਂ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਪੀਏਯੂ ਅਤੇ ਸਿਮਟ-ਬੀਸਾ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ਸਾਂਝੇ ਰੂਪ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦੱਸਿਆ । ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਪੀਏਯੂ ਵੱਲੋਂ ਕਣਕ ਦੇ ਖੇਤਰ ਵਿੱਚ ਕੀਤੇ ਗਏ ਕਾਰਜਾਂ ਬਾਰੇ ਦੱਸਦਿਆਂ ਯੂਨੀਵਰਸਿਟੀ ਵੱਲੋਂ ਕਣਕ ਦੀ ਖੇਤਰ ਵਿੱਚ ਮਿਆਰ, ਸਥਿਰਤਾ ਅਤੇ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਦੇ ਸੁਮੇਲ ਨੂੰ ਖੋਜ ਦਾ ਅਧਾਰ ਕਿਹਾ । ਬੀਸਾ ਦੇ ਪ੍ਰਬੰਧਕੀ ਨਿਰਦੇਸ਼ਕ ਪ੍ਰੋਫੈਸਰ ਅਰੁਨ ਕੁਮਾਰ ਜੋਸ਼ੀ ਨੇ ਪ੍ਰਦਰਸ਼ਿਤ ਕੀਤੀ ਗਈ ਪਰਾਲੀ ਦੀ ਸਾਂਭ-ਸੰਭਾਲ ਵਾਲੀ ਮਸ਼ੀਨਰੀ ਬਾਰੇ ਗੱਲ ਕਰਦਿਆਂ ਵਰਤਮਾਨ ਤੋਂ ਲੈ ਕੇ ਇਤਿਹਾਸ ਵਿੱਚ ਬੀਸਾ ਅਤੇ ਪੀਏਯੂ ਵੱਲੋਂ ਸਾਂਝੇ ਤੌਰ ਤੇ ਹਰੇ ਇਨਕਲਾਬ ਲਈ ਕੀਤੀਆਂ ਕੋਸ਼ਿਸ਼ਾਂ ਤੇ ਰੋਸ਼ਨੀ ਪਾਈ । ਉਹਨਾਂ ਨੇ ਕਣਕ ਦੀ ਬਰੀਡਿੰਗ ਵਿੱਚ ਯੂਨੀਵਰਸਿਟੀ ਅਤੇ ਬੀਸਾ ਵੱਲੋਂ ਸਾਂਝੇ ਤੌਰ ਤੇ ਕੀਤੇ ਜਾ ਰਹੇ ਕੰਮਾਂ ਬਾਰੇ ਗੱਲ ਕਰਦਿਆਂ ਇਸ ਖੇਤਰ ਵਿੱਚ ਹੋਰ ਤਕਨੀਕ ਅਤੇ ਸੰਦਾਂ ਦੀ ਗੁੰਜਾਇਸ਼ ਉਪਰ ਜ਼ੋਰ ਦਿੱਤਾ । ਉਹਨਾਂ ਨੇ ਝਾੜ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਨੂੰ ਅੱਜ ਦੀ ਖੇਤੀ ਦਾ ਅਹਿਮ ਮੁੱਦਾ ਬਨਾਉਣ ਦੀ ਲੋੜ ਤੇ ਜ਼ੋਰ ਦਿੱਤਾ । ਪ੍ਰਦਰਸ਼ਨੀ ਦੇ ਨਿਰੀਖਣ ਦੌਰਾਨ ਸਿਮਟ ਅਤੇ ਬੀਸਾ ਦੇ ਡਾਇਰੈਕਟਰ ਜਨਰਲ ਮਾਰਟਿਨ ਕਰੋਪ, ਚੇਅਰਪਰਸਨ ਨਿਕੋਲ ਬਰੇਲੇ, ਡਾਇਰੈਕਟਰ ਵੀਟ ਮਿ. ਹਾਂਸ ਬਰੌਨ, ਬੀਸਾ ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਅਰੁਨ ਜੋਸ਼ੀ, ਡਾਇਰੈਕਟਰ ਗਲੋਬਲ ਮੇਜ਼ ਪ੍ਰੋਗਰਾਮ ਸਿਮਟ ਡਾ. ਬੀ ਐਮ ਪ੍ਰਸੰਨਾ ਸ਼ਾਮਲ ਸਨ ।

ਪੰਜਾਬ ਦੇ ਖੇਤੀਬਾੜੀ ਕਮਿਸ਼ਨਰ ਡਾ. ਬਲਵਿੰਦਰ ਸਿੰਘ ਸਿੱਧੂ ਨੇ ਪੀਏਯੂ ਅਤੇ ਸਿਮਟ-ਬੀਸਾ ਵੱਲੋਂ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ ਦੇ ਕਿਸਾਨਾਂ ਦੀ ਬਿਹਤਰੀ ਲਈ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ । ਉਹਨਾਂ ਨੇ ਇਹ ਵੀ ਕਿਹਾ ਕਿ ਦੋਨੋਂ ਸੰਸਥਾਵਾਂ ਨੂੰ ਹੋਰ ਪ੍ਰਭਾਵੀ ਵਿਚਾਰਾਂ ਅਤੇ ਤਕਨੀਕਾਂ ਦੁਆਰਾ ਖੇਤੀ ਸੈਕਟਰ ਦੇ ਸਹੀ ਦਿਸ਼ਾ ਵਿੱਚ ਵਿਕਾਸ ਲਈ ਹੰਭਲਾ ਮਾਰਦੇ ਰਹਿਣ ਦੀ ਲੋੜ ਹੈ । ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਅਤੇ ਸਹਾਇਕ ਨਿਰਦੇਸ਼ਕ ਖੋਜ ਅਧਿਕਾਰੀਆਂ ਦੇ ਨਾਲ-ਨਾਲ ਕਈ ਵਿਭਾਗਾਂ ਦੇ ਮੁਖੀ ਅਤੇ ਸੰਬੰਧਿਤ ਵਿਗਿਆਨੀ ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

Technology Marketing
and IPR Cell
  © Punjab Agricultural University Disclaimer | Privacy Policy | Contact Us